ਮੀਡੀਆ ਡੈਸਕ — ਭਾਰਤ ਨੇ ਨਿਊਜ਼ੀਲੈਂਡ ਵਿਰੁੱਧ ਇੰਗਲੈਂਡ ਦੀ ਧਰਤੀ 'ਤੇ ਜਿਹੜੇ 3 ਵਨ ਡੇ ਕੌਮਾਂਤਰੀ ਮੈਚ ਖੇਡੇ ਹਨ, ਉਨ੍ਹਾਂ ਸਾਰਿਆਂ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਵਿਰਾਟ ਕੋਹਲੀ ਦੀ ਟੀਮ ਵੀਰਵਾਰ ਨੂੰ ਇਥੇ ਹੋਣ ਵਾਲੇ ਮੈਚ 'ਚ ਇਸ ਕ੍ਰਮ ਨੂੰ ਤੋੜਨ ਦੀ ਕੋਸ਼ਿਸ਼ ਕਰੇਗੀ।
ਸੰਯੋਗ ਨਾਲ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਇੰਗਲੈਂਡ ਦੀ ਧਰਤੀ 'ਤੇ ਤਿੰਨੋਂ ਮੈਚ ਵਿਸ਼ਵ ਕੱਪ ਦੌਰਾਨ ਹੀ ਖੇਡੇ ਗਏ ਅਤੇ ਇਨ੍ਹਾਂ ਸਾਰਿਆਂ 'ਚ ਕੀਵੀ ਟੀਮ ਦਾ ਪੱਲੜਾ ਭਾਰੀ ਰਿਹਾ ਹੈ। ਉਂਝ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਵਿਸ਼ਵ ਕੱਪ 'ਚ ਹੁਣ ਤਕ 7 ਮੁਕਾਬਲੇ ਹੋਏ ਹਨ, ਜਿਨ੍ਹਾਂ 'ਚੋਂ 4 'ਚ ਨਿਊਜ਼ੀਲੈਂਡ ਅਤੇ 3 'ਚ ਭਾਰਤ ਨੇ ਜਿੱਤ ਦਰਜ ਕੀਤੀ ਹੈ। ਵਿਸ਼ਵ ਕੱਪ 'ਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਆਖਰੀ ਮੁਕਾਬਲਾ 2003 ਵਿਚ ਸੈਂਚੁਰੀਅਨ 'ਚ ਖੇਡਿਆ ਗਿਆ ਸੀ, ਜਿਸ 'ਚ ਸੌਰਭ ਗਾਂਗੁਲੀ ਦੀ ਅਗਵਾਈ ਵਾਲੀ ਟੀਮ ਨੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।
ਦੇਖਣਾ ਹੋਵੇਗਾ, ਵਿਰਾਟ ਦੀ ਟੀਮ ਇਸ ਵਾਰ ਜੀਤ ਕੇ ਨਿਊਜ਼ੀਲੈਂਡ ਵਿਰੁੱਧ ਇੰਗਲੈਂਡ ਦੀ ਧਰਤੀ ਤੇ ਆਪਣਾ ਇਤਿਹਾਸ ਨੂੰ ਕਿਸ ਤਰ੍ਹਾਂ ਸੁਧਰੇ ਗਯੀ। ਸਾਰੇ ਲੋਕ ਦੀ ਨਜ਼ਰ ਹੁਣ ਵਿਰਾਟ ਦੇ ਸ਼ਤਕ ਵੱਲ ਹੈ, ਕਿ ਵਿਰਾਟ ਆਪਣੇ ਫੈਨਸ ਦੀ ਇਹ ਇੱਛਾ ਇਸ ਮੈਚ ਵਿਚ ਪੂਰੀ ਕਰ ਪਾਉ ਗਏ ਇਹ ਤੇ ਕਲ ਦੇ ਮੈਚ ਵਿਚ ਹੈ ਪਤਾ ਚਲੁਗਾ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।


