ਭਾਰਤ-ਚੀਨ ਵਿਚਾਲੇ ਇਕ ਵਾਰ ਫੇਰ ਝੜੱਪ….!

by vikramsehajpal

ਨਵੀ ਦਿੱਲੀ (ਦੇਵ ਇੰਦਰਜੀਤ):ਫੌਜ ਨੇ ਇਸ ਪੂਰੀ ਘਟਨਾ ਉੱਤੇ ਬਿਆਨ ਜਾਰੀ ਕਰਦੇ ਕਿਹਾ ਹੈ ਕਿ ''ਉੱਤਰ ਸਿੱਕਿਮ ਦੇ ਨਾਕੁਲਾ ਇਲਾਕੇ ਵਿੱਚ 20 ਜਨਵਰੀ ਨੂੰ ਭਾਰਤੀ ਫੌਜ ਅਤੇ ਪੀਪੁਲਜ਼ ਲਿਬਰੇਸ਼ਨ ਆਰਮੀ ਦੇ ਵਿਚਾਲੇ ਹਲਕੀ ਝੜਪ ਹੋਈ ਅਤੇ ਇਹ ਮਾਮਲਾ ਸਥਾਨਕ ਕਮਾਂਡਰਾਂ ਨੇ ਨਿਯਮਾਂ ਮੁਤਾਬਕ ਸੁਲਝਾ ਵੀ ਲਿਆ ਹੈ।''

ਕਥਿਤ ਤੌਰ 'ਤੇ ਇਹ ਘਟਨਾ ਤਿੰਨ ਦਿਨ ਪਹਿਲਾਂ ਦੀ ਹੈ ਜਦੋਂ ਉੱਤਰੀ ਸਿੱਕਿਮ ਦੇ ਨਾਕੁਲਾ ਸਰਹੱਦ ਉੱਤੇ ਕੁਝੀ ਚੀਨੀ ਫੌਜੀ ਸਰਹੱਦ ਪਾਰ ਕਰਕੇ ਭਾਰਤ ਵੱਲ ਆ ਗਏ ਸਨ ਜਿਸ ਕਾਰਨ ਇਹ ਵਿਵਾਦ ਪੈਦਾ ਹੋਇਆ।

ਭਾਰਤੀ ਮੀਡੀਆ ਵਿੱਚ ਆ ਰਹੀਆਂ ਖ਼ਬਰਾਂ ਮੁਤਾਬਕ ਝੜਪ ਵਿੱਚ ਲਗਭਗ 20 ਚੀਨੀ ਫੌਜੀਆਂ ਦੇ ਜ਼ਖ਼ਮੀ ਹੋਣ ਦੀ ਗੱਲ ਆਖੀ ਜਾ ਰਹੀ ਹੈ। ਦੂਜੇ ਪਾਸੇ ਲਗਭਗ ਚਾਰ ਭਾਰਤੀ ਫੌਜੀਆਂ ਦੇ ਜ਼ਖ਼ਮੀ ਹੋਣ ਦੀ ਗੱਲ ਕਹੀ ਜਾ ਰਹੀ ਹੈ।