ਹੁਣ ਸਰਹੱਦ ‘ਤੇ ਪਾਣੀ ਤੋਂ ਭਿੜੰਗੇ ਭਾਰਤ-ਚੀਨ

by vikramsehajpal

ਹਾਂਗਕਾਂਗ (ਦੇਵ ਇੰਦਰਜੀਤ)- ਚੀਨ ਆਪਣੀਆਂ ਵਿਸਤਾਰਵਾਦੀ ਨੀਤੀਆਂ ਤੋਂ ਬਾਜ ਨਹੀਂ ਆ ਰਿਹਾ। ਸਰਹੱਦ 'ਤੇ ਜਾਰੀ ਤਨਾਤਨੀ ਵਿਚਾਲੇ ਹੁਣ ਉਹ ਜਲ ਖੇਤਰ 'ਚ ਵੀ ਭਾਰਤ ਨਾਲ ਤਣਾਅ ਵਧਾ ਰਿਹਾ ਹੈ। ਉਹ ਦੁਨੀਆ ਦੀ ਸਭ ਤੋਂ ਉੱਚੀ ਨਦੀ ਯਾਰਲੁੰਗ ਝੰਗਬਾਓ 'ਤੇ ਬੰਨ੍ਹ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਇਸ ਨਾਲ ਭਾਰਤ ਨਾਲ ਪਾਣੀ ਸਬੰਧੀ ਸੰਘਰਸ਼ ਵੱਧ ਸਕਦਾ ਹੈ।

ਏਸ਼ੀਆ ਟਾਈਮਜ਼ ਨੇ ਕਿਹਾ ਕਿ ਚੀਨ ਯਾਰਲੁੰਗ ਝੰਗਬਾਓ ਨਦੀ 'ਤੇ ਵੱਡਾ ਬੰਨ੍ਹ ਬਣਾਉਣ ਦਾ ਕੰਮ ਕਰ ਰਿਹਾ ਹੈ। ਇਹ ਨਦੀ ਤਿੱਬਤ ਤੋਂ ਹੋ ਕੇ ਵਹਿੰਦੀ ਹੈ ਤੇ ਭਾਰਤ ਪਹੁੰਚਦੀ ਹੈ। ਭਾਰਤ 'ਚ ਪ੍ਰਵੇਸ਼ ਕਰਨ ਤੋਂ ਬਾਅਦ ਇਸ ਨੂੰ ਬ੍ਰਹਮਪੁੱਤਰਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਬੰਨ੍ਹ ਬਣਾਉਣ ਦੀ ਤਿਆਰੀ ਤੋਂ ਪਹਿਲਾਂ ਉਸ ਨੇ ਜਲ ਬਟਵਾਰੇ 'ਤੇ ਭਾਰਤ ਜਾਂ ਬੰਗਲਾਦੇਸ਼ ਨਾਲ ਕੋਈ ਗੱਲਬਾਤ ਨਹੀਂ ਕੀਤੀ। ਜੇ ਇਸ ਨਦੀ 'ਤੇ ਬੰਨ੍ਹ ਬਣਦਾ ਹੈ ਤਾਂ ਇਸ ਨਾਲ ਭਾਰਤ ਦੇ ਨਾਲ ਹੀ ਬੰਗਲਾਦੇਸ਼ ਦਾ ਜਲ ਵਹਾਅ ਵੀ ਪ੍ਰਭਾਵਤ ਹੋਵੇਗਾ। ਉਸ ਦਾ ਇਹ ਕਦਮ ਦੋਵਾਂ ਦੇਸ਼ਾਂ ਨੂੰ ਪਾਣੀ ਦੀ ਜੰਗ ਵੱਲ ਲਿਜਾ ਸਕਦਾ ਹੈ। ਏਸ਼ੀਆ ਟਾਈਮਜ਼ ਨੇ ਕਿਹਾ ਕਿ ਚੀਨ ਨਾਲ ਚੰਗੇ ਸਬੰਧਾਂ ਦੇ ਬਾਵਜੂਦ ਬੰਗਲਾਦੇਸ਼ ਨੇ ਬੰਨ੍ਹ ਬਣਾਉਣ ਦੀ ਉਸ ਦੀ ਯੋਜਨਾ ਦਾ ਵਿਰੋਧ ਕੀਤਾ ਹੈ।

ਅਖ਼ਬਾਰ 'ਚ ਬਰਟਨਿਲ ਲਿੰਟਰ ਦੇ ਛਪੇ ਲੇਖ ਮੁਤਾਬਕ ਬੰਨ੍ਹ ਬਣਨ ਤੋਂ ਬਾਅਦ ਚੀਨ ਆਪਣੇ ਦੇਸ਼ ਲਈ ਤਿੰਨ ਗੁਣਾ ਜ਼ਿਆਦਾ ਬਿਜਲੀ ਪੈਦਾ ਕਰੇਗਾ। ਬ੍ਰਹਮਪੁੱਤਰਾ ਤੇ ਗਲੇਸ਼ੀਅਰ ਦੋਵੇਂ ਚੀਨ ਤੋਂ ਹੀ ਸ਼ੁਰੂ ਹੁੰਦੇ ਹਨ। ਨਦੀ ਦੇ ਉਪਰ ਤੋਂ ਹੇਠਾਂ ਵੱਲ ਵਹਿਣ ਕਾਰਨ ਉਹ ਫ਼ਾਇਦੇ ਦੀ ਸਥਿਤੀ ਹੈ ਤੇ ਪਾਣੀ ਦੇ ਵਹਾਅ ਨੂੰ ਜਾਣਬੁੱਝ ਕੇ ਰੋਕਣ ਲਈ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਸਕਦਾ ਹੈ। ਇਸ ਤੋਂ ਪਹਿਲਾਂ ਵੀ ਚੀਨ ਨੇ ਕਦੇ ਆਪਣੇ ਜਲ ਬਿਜਲਈ ਪ੍ਰਰਾਜੈਕਟਾਂ ਦਾ ਵੇਰਵਾ ਨਹੀਂ ਦਿੱਤਾ।