ਭਾਰਤ-ਚੀਨ ਦਾ ਰਿਸ਼ਤਾ ਦੋ ਭਰਾਵਾਂ ਵਰਗਾ :ਚੀਨੀ ਰਾਜਦੂਤ

by mediateam

ਬੀਜਿੰਗ ਡੈਸਕ (ਵਿਕਰਮ ਸਹਿਜਪਾਲ) : 'ਭਾਰਤ ਅਤੇ ਚੀਨ ਵਿਚਕਾਰ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਹਨ ਉਤਾਰ-ਚੜਾਅ ਭਰੇ ਸਬੰਧਾਂ ਨੂੰ ਠੀਕ ਕਰਨ ਲਈ ਆਮ ਸਹਿਮਤੀ ਬਣ ਚੁੱਕੀ ਹੈ, ਤਾਕਿ ਦੋਹਾਂ ਦੇਸ਼ਾਂ ਵਿੱਚ ਇੱਕ ਵਾਰ ਮੁੜ ਰਿਸ਼ਤਾ ਸਥਿਰ ਹੋ ਜਾਵੇ।' ਇਹ ਕਹਿਣਾ ਹੈ ਭਾਰਤ ਸਥਿਤ ਚੀਨ ਦੇ ਰਾਜਦੂਤ ਲੁਓ ਝਾਓਹੁਈ ਦਾ। ਲੁਓ ਜਲਦ ਹੀ ਆਪਣਾ ਅਹੁੱਦਾ ਛੱਡ ਕੇ ਬੀਜਿੰਗ ਵਾਪਸ ਜਾਣ ਵਾਲੇ ਹਨ। ਭਾਰਤ ਤੇ ਚੀਨ ਜੂਨ 2017 ਵਿੱਚ ਡੋਕਲਾਮ ਨੂੰ ਲੈ ਕੇ ਸਰਹੱਦ ਉੱਤੇ ਆਹਮੋ-ਸਾਹਮਣੇ ਹੈ। 

ਉਸ ਸਮੇਂ ਲਿਓ ਨੇ ਦੋਹਾਂ ਦੇਸ਼ਾਂ ਵਿੱਚਕਾਰ ਤਣਾਅ ਘੱਟ ਕਰਨ ਦੀ ਅਹਿਮ ਭੂਮਿਕਾ ਨਿਭਾਈ ਸੀ। ਐਬੰਸੀ ਦੇ ਇੱਕ ਪ੍ਰੋਗਰਾਮ ਦੌਰਾਨ ਲੁਓ ਨੇ ਕਿਹਾ ਕਿ ਦੋਵੇਂ ਦੇਸ਼ ਆਪਣੇ ਰਿਸ਼ਤੇ ਨੂੰ ਲੈ ਕੇ ਇੱਕ ਵਧੀਆ ਅਤੇ ਸਥਿਰ ਰਿਸ਼ਤੇ ਵੱਲ ਵੱਧਣਾ ਚਾਹੁੰਦੇ ਹਨ। ਡੋਕਲਾਮ ਵਿਵਾਦ ਤੋਂ ਬਾਅਦ ਵੀ ਦੋਹਾਂ ਦੇਸ਼ਾਂ ਨੇ ਨਜ਼ਰਅੰਦਾਜ ਨਹੀਂ ਕੀਤਾ, ਬਲਕਿ ਮਿਲ ਬੈਠ ਕੇ ਇਸ ਦਾ ਹੱਲ ਕੱਢਿਆ, ਤਾਕਿ ਆਪਸੀ ਰਿਸ਼ਤਿਆਂ ਵਿੱਚ ਸੁਧਾਰ ਲਿਆਂਦਾ ਜਾਵੇ।

ਰੁਝੇਵਿਆਂ ਦੇ ਬਾਵਜੂਦ ਵੀ ਇੱਕ-ਦੂਜੇ ਲਈ ਸਮਾਂ ਕੱਢਦੇ ਹਨ ਮੋਦੀ- ਜਿਨਪਿੰਗ

ਲੁਓ ਨੇ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਕਾਫੀ ਵਧੀਆਂ ਕਮਿਸਟਰੀ ਹੈ। ਦੋਨੋ ਨੇਤਾ ਪਿਛਲੇ 5 ਸਾਲਾਂ ਵਿੱਚ 17 ਵਾਰ ਮਿਲ ਚੁੱਕੇ ਹਨ, ਇਹ ਦਿਲ ਛੂ ਲੈਣ ਵਾਲੀ ਗੱਲ ਹੈ। ਲੁਓ ਨੇ ਕਿਹਾ ਕਿ ਲੋਕਸਭਾ ਚੋਣਾਂ ਤੋਂ ਬਾਅਦ ਵੀ ਭਾਰਤ ਤੇ ਚੀਨ ਵਿਚਕਾਰ ਦੋਸਤਾਨਾ ਮੁਲਾਕਾਤੇ ਜਾਰੀ ਰਹਿਣਗੀਆਂ। ਅਗਲੇ ਮਹੀਨੇ ਐਸਸੀਓ ਸਮਿਟ ਅਤੇ ਉਸ ਤੋਂ ਬਾਅਦ ਜੀ-20 ਸਮਿਟ ਵਿੱਚ ਪਰਪੰਰਾ ਦੇ ਤਹਿਤ ਸਾਰੇ ਨੇਤਾ ਇੱਕ-ਦੂਜੇ ਨੂੰ ਮਿਲਣਗੇ।

ਸਰਹੱਦ ਵਿਵਾਦ ਸੁਲਝਾਉਣਾ ਵੱਡਾ ਕੰਮ, ਪਰ ਸ਼ਾਂਤੀ ਬਣਾਏ ਰੱਖਣੀ ਜ਼ਰੂਰੀ

ਭਾਰਤ ਤੇ ਚੀਨ ਵਿੱਚ ਜਾਰੀ ਵਿਵਾਦ ਨੂੰ ਲੈ ਕੇ ਲੁਓ ਨੇ ਕਿਹਾ ਕਿ, ਇਸ ਤਰ੍ਹਾਂ ਦੇ ਮੁੱਦੇ ਇਤਿਹਾਸ ਵਿੱਚ ਛੱਡੇ ਗਏ ਸਨ, ਇਨ੍ਹਾਂ ਨੂੰ ਸੁਲਝਾਉਣ ਲਈ ਜਿੱਥੇ ਜ਼ਿਆਦਾ ਸਮਾਂ ਲੱਗੇਗਾ, ਉੱਥੇ ਹੀ ਇਹ ਵੀ ਧਿਆਨ ਦੇਣਾ ਪਵੇਗਾ ਕਿ ਸਰਹੱਦ ਉੱਤੇ ਸ਼ਾਂਤੀ ਬਣਾਏ ਰੱਖਣੀ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਆਰਥਿਕ ਸਾਂਝੇਦਾਰੀ ਨੂੰ ਵੀ ਮਜ਼ਬੂਤ ਕਰਨਾ ਹੋਵੇਗਾ ਅਤੇ ਸਾਰੇ ਮਤਭੇਦਾਂ ਨੂੰ ਭੁਲਾ ਕੇ ਅੱਗੇ ਵੱਧਣਾ ਹੋਵੇਗਾ।