ਭਾਰਤ-ਚੀਨ ਦਾ ਵਪਾਰ ਘਾਟਾ ਵਧਿਆ

by mediateam

ਪੇਈਚਿੰਗ (ਵਿਕਰਮ ਸਹਿਜਪਾਲ) : ਭਾਰਤ ਨੇ ਚੀਨ ਨਾਲ ਵੱਧਦੇ ਵਪਾਰ ਘਾਟੇ 'ਤੇ ਚਿੰਤਾ ਜਤਾਈ । ਚੀਨ 'ਚ ਭਾਰਤ ਦੇ ਨਵੇਂ ਰਾਜਦੂਤ ਨੇ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਇਸ ਮੁੱਦੇ ਦਾ ਹੱਲ ਕੱਢਣਾ ਉਨ੍ਹਾਂ ਦੀ ਚੋਟੀ ਦੀ ਪਹਿਲ ਹੋਵੇਗੀ। ਚੀਨ ਦੇ ਨਾਲ ਭਾਰਤ ਦਾ ਵਪਾਰ ਘਾਟਾ 58 ਅਰਬ ਡਾਲਰ ਦੇ ਪਾਰ ਜਾ ਚੁੱਕਾ ਹੈ। ਵਿਕਰਮ ਮਿਸਰੀ ਨੂੰ 8 ਜਨਵਰੀ ਨੂੰ ਚੀਨ 'ਚ ਭਾਰਤ ਦਾ ਨਵਾਂ ਰਾਜਦੂਤ ਬਣਾਇਆ ਗਿਆ ਹੈ।