ਵਿਸ਼ਵ ਕੱਪ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ

by

ਮੁੰਬਈ (ਵਿਕਰਮ ਸਹਿਜਪਾਲ) : ਇੰਗਲੈਂਡ ਵਿੱਚ 30 ਮਈ ਤੋਂ ਸ਼ੁਰੂ ਹੋ ਰਹੇ ਇੱਕ ਦਿਨਾਂ ਵਿਸ਼ਵ ਕੱਪ ਲਈ ਸੋਮਵਾਰ ਨੂੰ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ।ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਕ੍ਰਿਕਟ ਵਿਸ਼ਵ ਕੱਪ ਲਈ ਟੀਮ ਦਾ ਐਲਾਨ ਕਰਦਿਆਂ ਕਿਹਾ ਕਿ ਰਿਸ਼ਭ ਪੰਤ ਨੂੰ ਟੀਮ ਵਿੱਚ ਜਗ੍ਹਾ ਨਹੀਂ ਦਿੱਤੀ ਗਈ ਹੈ ਜਦਕਿ ਦਿਨੇਸ਼ ਕਾਰਤਿਕ ਨੂੰ ਮੌਕਾ ਦਿੱਤਾ ਗਿਆ ਹੈ।

ਟੀਮ ਇਸ ਪ੍ਰਕਾਰ ਹੈ

ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ-ਕਪਤਾਨ), ਸ਼ਿਖ਼ਰ ਧਵਨ, ਲੋਕੇਸ਼ ਰਾਹੁਲ, ਕੇਦਾਰ ਯਾਦਵ, ਮਹਿੰਦਰ ਸਿੰਘ ਧੋਨੀ, ਹਾਰਦਿਕ ਪਾਂਡਿਆ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਯੁਜਵੇਂਦਰ ਚਹਿਲ, ਦਿਨੇਸ਼ ਕਾਰਤਿਕ, ਵਿਜੈ ਸ਼ੰਕਰ, ਰਵਿੰਦਰ ਜੁਡੇਜਾ।