ਵੈੱਬ ਡੈਸਕ (ਵਿਕਰਮ ਸਹਿਜਪਾਲ) : ਭਾਰਤ 'ਚ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਸੰਖਿਆ 2018 ਵਿਚ 5.2 ਫ਼ੀਸਦੀ ਤੋਂ ਵੱਧ ਕੇ 1.05 ਕਰੋੜ ਹੋ ਗਈ ਹੈ ਇਸ ਦੀ ਜਾਣਕਾਰੀ ਸੈਰ ਸਪਾਟਾ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਲੋਕ ਸਭਾ ਵਿੱਚ ਦਿੱਤੀ।
ਉਨ੍ਹਾਂ ਕਿਹਾ ਕਿ 2017 'ਚ 1.004 ਕਰੋੜ ਵਿਦੇਸ਼ੀ ਸੈਲਾਨੀਆਂ ਭਾਰਤ ਆਏ, ਜਦੋ ਕਿ 2018 ਵਿਚ ਵਿਦੇਸ਼ੀ ਸੈਲਾਨੀਆਂ ਦੀ ਸੰਖਿਆ ਵੱਧ ਕੇ 1.056 ਕਰੋੜ ਹੋ ਗਈ। ਮੰਤਰੀ ਨੇ ਦੱਸਿਆ ਵਿਦੇਸ਼ੀ ਸੈਲਾਨੀਆਂ ਤੋਂ ਪ੍ਰਾਪਤ ਹੋਣ ਵਾਲੀ ਵਿਦੇਸ਼ੀ ਮੁਦਰਾ 1.94 ਲੱਖ ਕਰੋੜ ਰੁਪਏ ਹੋ ਗਈ ਹੈ।



