ਭਾਰਤ ਕੋਲ ਸੀਰਮ ਵਰਗਾ ਸੰਸਥਾਨ ਹੋਣਾ ਖ਼ੁਸ਼ਕਿਸਮਤ : ਡੇਵਿਡ ਮਾਲਪਾਸ

by vikramsehajpal

ਵਾਸ਼ਿੰਗਟਨ(ਦੇਵ ਇੰਦਰਜੀਤ) : ਭਾਰਤ ਦੀ ਖੁਸ਼ਕਿਸਮਤੀ ਹੈ ਕਿ ਦੇਸ਼ 'ਚ ਕੌਮਾਂਤਰੀ ਟੀਕਿਆਂ ਦਾ ਇਕ ਵੱਡਾ ਨਿਰਮਾਤਾ ਹੈ।ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਮਾਲਪਾਸ ਨੇ ਕਿਹਾ ਕਿ ਭਾਰਤ ਖੁਸ਼ਕਿਸਮਤ ਹੈ ਉਸ ਕੋਲ ਸੀਰਮ ਇੰਸਟੀਚਿਊਟ ਵਰਗਾ ਕੌਮਾਂਤਰੀ ਟੀਕਿਆਂ ਦਾ ਇਕ ਵੱਡਾ ਨਿਰਮਾਤਾ ਹੈ। ਉਨ੍ਹਾਂ ਨੇ ਇਹ ਟਿੱਪਣੀਆਂ ਕੌਮਾਂਤਰੀ ਮੁਦਰਾ ਕੋਸ਼ ਤੇ ਵਿਸ਼ਵ ਬੈਂਕ ਦੀ ਆਗਾਮੀ ਬੈਠਕ ਤੋਂ ਪਹਿਲਾਂ ਮੀਡੀਆ ਨਾਲ ਚਰਚਾ ਦੌਰਾਨ ਸੋਮਵਾਰ ਨੂੰ ਕੀਤੀ।

ਇਕ ਪ੍ਰਸ਼ਨ ਦੇ ਜਵਾਬ 'ਚ ਮਾਲਪਾਸ ਨੇ ਕਿਹਾ ਕਿ ਭਾਰਤ ਨੇ ਸਥਾਨਕ ਨਿਰਮਾਣ ਲਈ ਕੌਮੀ ਜ਼ਰੂਰਤਾਂ ਤੇ ਪੂਰੀ ਦੁਨੀਆ 'ਚ ਹੋਰ ਦੇਸ਼ਾਂ ਨੂੰ ਪਹੁੰਚਾਈ ਜਾਣ ਵਾਲੀ ਮਦਦ ਦੇ ਲਿਹਾਜ਼ ਤੋਂ ਜ਼ਿਆਦਾ ਪਾਰਦਰਸ਼ਤਾ ਨੂੰ ਹੁਲਾਰਾ ਦਿੱਤਾ ਹੈ। ਮਾਲਪਾਸ ਨੇ ਕਿਹਾ, 'ਫਿਲਹਾਲ ਇਹ ਸਾਫ਼ ਨਹੀਂ ਹੈ ਕਿ ਅਮਰੀਕਾ ਜਾਂ ਯੂਰਪ, ਦੱਖਣੀ ਅਫ਼ਰੀਕਾ ਜਾਂ ਭਾਰਤ 'ਚ ਸਥਾਨਕ ਮੰਗਾਂ ਦੀ ਸਪਲਾਈ ਲਈ ਸਥਾਨਕ ਉਤਪਾਦਨ ਦੀਆਂ ਕੀ ਜ਼ਰੂਰਤਾਂ ਹਨ।

ਮੈਂ ਭਾਰਤ ਵੱਲੋਂ ਉਨ੍ਹਾਂ ਦੇ ਘਰੇਲੂ ਟੀਕਾਕਰਨ ਪ੍ਰੋਗਰਾਮ 'ਚ ਤੇਜ਼ੀ ਲਿਆਉਣ ਤੋਂ ਉਤਸ਼ਾਹਿਤ ਹਾਂ ਤੇ ਅਸੀਂ ਇਸ 'ਤੇ ਉਨ੍ਹਾਂ ਨਾਲ ਕੰਮ ਕਰ ਰਹੇ ਹਨ।' ਉਨ੍ਹਾਂ ਕਿਹਾ ਕਿ ਕਿਉਂਕਿ ਸਮਰੱਥਾ ਸਬੰਧੀ ਅੜਿੱਕੇ ਬਹੁਤ ਜ਼ਿਆਦਾ ਹਨ, ਇਸ ਲਈ ਅਸੀਂ ਜੋ ਟੀਕਾਕਰਨ ਮਹਿੰਮ ਚਲਾ ਰਹੇ ਉਸ ਦੇ ਪੱਧਰ ਨੂੰ ਵਧਾਉਣ ਲਈ ਬਹੁਤ ਲੋਕਾਂ ਦੀ ਜ਼ਰੂਰਤ ਪੈਂਦੀ ਹੈ। ਸਿਹਤ ਮੰਤਰਾਲੇ ਨੇ ਸ਼ਨਿਚਰਵਾਰ ਨੂੰ ਦੱਸਿਆ ਭਾਰਤ ਸ਼ੁੱਕਰਵਾਰ ਤਕ ਕੁਲ 7,06,18,026 ਕੋਰੋਨਾ ਰੋਕੂ ਟੀਕੇ ਦੀ ਖ਼ੁਰਾਕ ਦੇ ਚੁੱਕਾ ਹੈ। ਮਾਲਪਾਸ ਨੇ ਕਿਹਾ ਕਿ ਇਹ ਮਹੱਤਵਪੂਰਨ ਤੇ ਜ਼ਰੂਰੀ ਹੈ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਟੀਕਿਆਂ ਨੂੰ ਛੇਤੀ ਸਪਲਾਈ ਹੋਵੇ, ਕਿਉਂਕਿ ਟੀਕਾਕਰਨ 'ਚ ਬਹੁਤ ਜ਼ਿਆਦਾ ਸਮਾਂ ਲੱਗਦਾ ਹੈ।