ਆਸਟ੍ਰੇਲੀਆ ਨੇ ਇਕ ਵਾਰ ਮੁੜ ਚਾੜ੍ਹਿਆ ਭਾਰਤੀ ਗੇਂਦਬਾਜ਼ਾਂ ਦਾ ਕੁਟਾਪਾ, ਭਾਰਤ ਨੇ ਗੁਆਈ ਸੀਰੀਜ਼

by vikramsehajpal

ਸਿਡਨੀ (ਐਨ.ਆਰ.ਆਈ. ਮੀਡਿਆ) : ਐਤਵਾਰ ਨੂੰ ਆਸਟ੍ਰੇਲੀਆ ਨੇ ਸਿਡਨੀ ਕ੍ਰਿਕਟ ਗਰਾਊਂਡ 'ਤੇ ਖੇਡੇ ਗਏ ਦੂਜੇ ਵਨ ਡੇ ਮੈਚ ਵਿਚ ਸ਼ੁੱਕਰਵਾਰ ਦਾ ਰਿਪਲੇਅ ਦਿਖਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 2-0 ਨਾਲ ਅਜੇਤੂ ਬੜ੍ਹਤ ਬਣਾ ਲਈ ਹੈ।

ਆਸਟ੍ਰੇਲੀਆ ਨੇ ਇਕ ਵਾਰ ਮੁੜ ਭਾਰਤੀ ਗੇਂਦਬਾਜ਼ਾਂ ਦਾ ਕੁਟਾਪਾ ਚਾੜ੍ਹਦੇ ਹੋਏ ਚਾਰ ਵਿਕਟਾਂ 'ਤੇ 389 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਤੇ ਫਿਰ ਭਾਰਤੀ ਟੀਮ ਨੂੰ ਨੌਂ ਵਿਕਟਾਂ 'ਤੇ 338 ਦੌੜਾਂ 'ਤੇ ਰੋਕ ਕੇ 51 ਦੌੜਾਂ ਨਾਲ ਇਹ ਮੁਕਾਬਲਾ ਜਿੱਤ ਲਿਆ।

ਪਿਛਲੇ ਮੈਚ ਵਿਚ ਭਾਰਤ ਖ਼ਿਲਾਫ਼ ਵਨ ਡੇ ਦਾ ਆਪਣਾ ਸਰਬੋਤਮ ਸਕੋਰ ਬਣਾਉਣ ਵਾਲੀ ਆਸਟ੍ਰੇਲਿਆਈ ਟੀਮ ਨੇ ਇਸ ਮੈਚ ਵਿਚ ਆਪਣੇ ਹੀ ਰਿਕਾਰਡ ਨੂੰ ਤੋੜ ਦਿੱਤਾ।

More News

NRI Post
..
NRI Post
..
NRI Post
..