ਮਹਿਲਾ ਏਸ਼ੀਆ ਕੱਪ T -20 ‘ਚ ਭਾਰਤ ਨੂੰ ਮਿਲੀ ਹਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਹਿਲਾ T -20 ਏਸ਼ੀਆ ਕੱਪ ਵਿੱਚ ਭਾਰਤੀ ਟੀਮ ਲਗਾਤਾਰ 3 ਮੈਚ ਜਿੱਤਣ ਵਾਲੀ ਹੁਣ ਪਾਕਿਸਤਾਨ ਖਿਲਾਫ ਦਬਾਅ 'ਚ ਨਜ਼ਰ ਆ ਰਹੀ ਹੈ। ਇਸ ਦਾ ਖਮਿਆਜ਼ਾ ਉਸ ਨੂੰ ਹਾਰ ਨਾਲ ਚੁਕਾਉਣਾ ਪਿਆ । ਪਾਕਿਸਤਾਨ ਨੇ 138 ਦੌੜਾ ਦੇ ਟੀਚੇ ਦਾ ਪਿੱਛਾ ਕਰਦਿਆਂ ਪੂਰੀ ਭਾਰਤੀ ਟੀਮ ਨੂੰ 13 ਦੌੜਾ ਨਾਲ ਹਰਾਇਆ ਹੈ। ਪਾਕਿਸਤਾਨ ਨੇ ਖੇਡ ਦੇ ਹਰ ਵਿਭਾਗ 'ਚ ਭਾਰਤ ਨੂੰ ਹਰਾ ਕੇ ਮਹੱਤਵਪੂਰਨ ਜਿੱਤ ਹਾਸਿਲ ਕੀਤੀ ਹੈ। ਪਾਕਿਸਤਾਨ ਟੀਮ ਦੀ ਖਿਡਾਰੀ ਸੰਧੂ ਨੇ ਸਭ ਤੋਂ ਵੱਧ 3 ਵਿਕਟਾਂ ਹਾਸਿਲ ਕੀਤੀਆਂ ਹਨ। ਇਸ ਤੋਂ ਪਹਿਲਾ ਟਾਸ ਜਿੱਤ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਪਾਕਿਸਤਾਨ ਟੀਮ ਦੀ ਸ਼ੁਰੂਆਤ ਚੰਗੀ ਨਹੀ ਰਹੀ। ਸਿਰਫ਼ 33 ਦੌੜਾ ਤੇ 3 ਵਿਕਟਾਂ ਗੁਆਉਣ ਤੋਂ ਬਾਅਦ ਮੁਸ਼ਕਲ 'ਚ ਫਸੀ ਪਾਕਿਸਤਾਨੀ ਟੀਮ ਨੇ ਕੁਝ ਸਮੇ ਬਾਅਦ ਸਭ ਸੰਭਾਲਿਆ ਲਿਆ।