ਸ੍ਰੀਲੰਕਾ ‘ਚ ਬੋਲੇ ਮੋਦੀ, ਭਾਰਤ ਕਦੇ ਵੀ ਦੋਸਤ ਦੇਸ਼ਾਂ ਨੂੰ ਨਹੀਂ ਭੁਲਾਉਂਦਾ

by mediateam

ਕੋਲੰਬੋ (ਵਿਕਰਮ ਸਹਿਜਪਾਲ) : ਪ੍ਰਧਾਨ ਮੰਤਰੀ ਮੋਦੀ ਮਾਲਦੀਵ ਤੋਂ ਬਾਅਦ ਸ਼੍ਰੀਲੰਕਾ ਦੇ ਦੌਰੇ 'ਤੇ ਪੁੱਜੇ। ਇਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਅਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰਿਸੇਨਾ ਨਾਲ ਮੁਲਾਕਾਤ ਕੀਤੀ। ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ ਦੇ ਮਿੱਤਰ ਦੇਸ਼ਾਂ ਨੂੰ ਜਦੋਂ ਵੀ ਉਸ ਦੀ ਜ਼ਰੂਰਤ ਹੁੰਦੀ ਹੈ ਤਾਂ ਭਾਰਤ ਉਨ੍ਹਾਂ ਨੂੰ ਕਦੇ ਵੀ ਨਹੀਂ ਭੁੱਲਦਾ। ਪੀਐਮ ਮੋਦੀ ਨੇ ਸ਼੍ਰੀਲੰਕਾ ਪੁੱਜਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਟਵੀਟ ਵੀ ਕੀਤਾ। ਇਸ ਵਿੱਚ ਉਨ੍ਹਾਂ ਨੇ ਲਿੱਖਿਆ , " ਸ਼੍ਰੀਲੰਕਾ ਪੁੱਜ ਕੇ ਮੈਂ ਬੇਹਦ ਖੁਸ਼ ਹਾਂ , ਚਾਰ ਸਾਲਾਂ ਵਿੱਚ ਸ਼੍ਰੀਲੰਕਾ ਦੀ ਇਹ ਮੇਰੀ ਤੀਜੀ ਯਾਤਰਾ ਹੈ।

ਸ਼੍ਰੀਲੰਕਾ ਵੱਲੋਂ ਕੀਤੇ ਗਏ ਨਿੱਘੇ ਸੁਵਾਗਤ ਨੂੰ ਤੋਂ ਮੈਂ ਬੇਹਦ ਪ੍ਰਭਾਵਤ ਹਾਂ ਅਤੇ ਇਸ ਨੂੰ ਸਾਂਝਾ ਕਰ ਰਿਹਾ ਹਾਂ। ਭਾਰਤ ਲੋੜ ਪੈਂਣ 'ਤੇ ਆਪਣੇ ਦੋਸਤਾਂ ਨੂੰ ਕਦੇ ਨਹੀਂ ਭੁੱਲਦਾ।" ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਵਿੱਚ ਈਸਟਰ ਮੌਕੇ ਹੋਏ ਲੜੀਵਾਰ ਬੰਬ ਧਮਾਕੀਆਂ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਇਥੇ ਦੌਰਾ ਕਰਨ ਵਾਲੇ ਪਹਿਲੇ ਰਾਸ਼ਟਰੀ ਆਗੂ ਹਨ। ਪੀਐਮ ਦੇ ਵਿਦੇਸ਼ ਦੌਰੇ ਬਾਰੇ ਵਿਦੇਸ਼ ਸਕੱਤਰ ਨੇ ਦੱਸਿਆ ਕਿ ਪੀਐਮ ਦੀ ਇਹ ਯਾਤਰਾ ਇੱਕਜੁਟਤਾ ਦਾ ਸੰਦੇਸ਼ ਦਿੰਦੀ ਹੈ।

More News

NRI Post
..
NRI Post
..
NRI Post
..