ਭਾਰਤ-ਪਾਕਿ ਸਮਝੌਤਾ ਐਕਸਪ੍ਰੈਸ ਰੱਦ..!

by mediateam

ਅੰਮ੍ਰਿਤਸਰ (ਵਿਕਰਮ ਸਹਿਜਪਾਲ) : ਭਾਰਤ ਵੱਲੋਂ ਕੀਤੀ ਏਅਰ ਸਟ੍ਰਾਈਕ ਤੋਂ ਬਾਅਦ ਦੋਹਾਂ ਮੁਲਕਾਂ ਵਿਚਕਾਰ ਤਣਾਅ ਬਹੁਤ ਵੱਧ ਚੁੱਕਾ ਹੈ। ਇਸ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਵੱਧ ਰਹੇ ਤਣਾਅ ਨੂੰ ਮੱਦੇਨਜ਼ਰ ਰੱਖਦੇ ਹੋਏ ਪਾਕਿਸਤਾਨ ਤੋਂ ਆਉਣ ਵਾਲੀ ਸਮਝੌਤਾ ਐਕਸਪ੍ਰੈਸ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਭਾਰਤੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ। 

ਵਾਘਾ ਦੇ ਸਟੇਸ਼ਨ ਮਾਸਟਰ ਨੇ ਫੋਨ ਕਰਕੇ ਅਟਾਰੀ ਰੇਲਵੇ ਸਟੇਸ਼ਨ ‘ਤੇ ਜਾਣਜਾਰੀ ਦਿੱਤੀ ਹੈ। ਇਹ ਟਰੇਨ ਭਾਰਤ ਪਾਕਿਸਤਾਨ ਦੇ ਵਿੱਚ ਚੱਲਦੀ ਸੀ।ਦਰਅਸਲ ‘ਚ ਸਮਝੌਤਾ ਐਕਸਪ੍ਰੈਸ ਟਰੇਨ ਦਿੱਲੀ ਤੋਂ ਲਾਹੌਰ ਤੱਕ ਚੱਲਦੀ ਹੈ। ਇਸ ਟਰੇਨ ਨੂੰ ਦਿੱਲੀ-ਅਟਾਰੀ ਐਕਸਪ੍ਰੈੱਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਟਰੇਨ ‘ਚ 6 ਸਲੀਪਰ ਕੋਚ ਅਤੇ ਇੱਕ ਏ.ਸੀ 3-ਟਿਯਾਰ ਕੋਚ ਹੈ।

More News

NRI Post
..
NRI Post
..
NRI Post
..