ਭਾਰਤ-ਪਾਕਿਸਤਨ ਦਾ ਹਾਈਵੋਲਟੇਜ ਮੈਚ ਅੱਜ, ਲੋਕਾਂ ‘ਚ ਭਾਰੀ ਉਤਸ਼ਾਹ

by mediateam

ਲੰਡਨ ਡੈਸਕ (ਵਿਕਰਮ ਸਹਿਜਪਾਲ) : ਭਾਰਤ ਅਤੇ ਪਾਕਿਸਤਾਨ ਵਿਚਾਲੇ ਅੱਜ ਹਾਈਵੋਲਟੇਜ ਮੁਕਾਬਲਾ ਹੋਣ ਜਾ ਰਿਹਾ ਹੈ। ਇਹ ਮੈਚ ਮੈਨਚੈਸਟਰ ਦੇ ਓਲਡ ਟ੍ਰੈਫ਼ਰ ਮੈਦਾਨ 'ਚ ਖੇਡਿਆ ਜਾਵੇਗਾ ਅਤੇ ਲੋਕਾਂ ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਭਾਰਤ ਦੀ ਜਿੱਤ ਲਈ ਹਰ ਥਾਂ ਹਵਨ ਅਤੇ ਅਰਦਾਸਾਂ ਹੋ ਰਹੀਆਂ ਹਨ। ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲੇ ਇਸ ਮੈਚ 'ਤੇ ਪੂਰੇ ਵਿਸ਼ਵ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। 

ਦਸਣਯੋਗ ਹੈ ਕਿ ਇਸ ਤੋਂ ਪਹਿਲਾਂ ਵਰਲਡ ਕੱਪ ਦੇ ਇਤਿਹਾਸ 'ਚ ਕੁਲ 6 ਵਾਰ ਭਾਰਤ ਅਤੇ ਪਾਕਿਸਤਾਨ ਦਾ ਮੁਕਾਬਲਾ ਹੋਇਆ ਹੈ। ਇਸ ਦੌਰਾਨ ਹਰ ਵਾਰ ਭਾਰਤੀ ਟੀਮ ਪਾਕਿਸਤਾਨ 'ਤੇ ਭਾਰੀ ਪਈ ਹੈ। ਕੱਲ ਦੋਵੇਂ ਟੀਮਾਂ ਵਰਲਡ ਕੱਪ ਦੇ ਇਤਿਹਾਸ 'ਚ 7ਵੀਂ ਵਾਰ ਟਕਰਾਉਣ ਜਾ ਰਹੀਆਂ ਹਨ। 

More News

NRI Post
..
NRI Post
..
NRI Post
..