ਡੋਨਾਲਡ ਟਰੰਪ ਦੀ ਅਤਿ ਸੁਰੱਖਿਅਤ ਕਾਰ ਪੁੱਜੀ ਭਾਰਤ, ਜਾਣੋਂ ਕੀ ਹੈ ਖਾਸੀਅਤ?

by mediateam

ਅਹਿਮਦਾਬਾਦ (Nri Media) : ਡੋਨਲਡ ਟਰੰਪ ਦੇ ਪਹਿਲੇ ਭਾਰਤ ਦੌਰੇ ਨੂੰ ਲੈ ਕੇ ਅਮਰੀਕਾ ਵੱਲੋਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸੋਮਵਾਰ ਨੂੰ ਡੋਨਲਡ ਟਰੰਪ ਦੀ ਅਤਿ ਸੁਰੱਖਿਆ ਵਾਲੀ ਕਾਰ ਭਾਰਤ ਪਹੁੰਚੀ। ਟਰੰਪ ਦੇ ਵਾਹਨਾਂ ਨੂੰ ਲਿਜਾਉਣ ਵਾਲਾ ਜਹਾਜ਼ ਅਹਿਮਦਾਬਾਦ ਪਹੁੰਚਿਆਂ। ਜਹਾਜ਼ 'ਚ ਡੋਨਲਡ ਟਰੰਪ ਦੀ ਕਾਰ ਜਿਸ ਨੂੰ ਦੁਨੀਆਂ ਦੀ ਸਭ ਤੋਂ ਸੁਰੱਖਿਅਤ ਕਾਰ ਕਿਹਾ ਜਾਂਦਾ ਹੈ। ਟਰੰਪ ਜਦੋਂ 24-25 ਫਰਵਰੀ ਨੂੰ ਭਾਰਤ ਵਿਚ ਹੋਣਗੇ ਤਾਂ ਇਸ ਕਾਰ ਦੀ ਸਵਾਰੀ ਕਰਨਗੇ। ਉਂਝ ਟਰੰਪ ਜਦੋਂ ਵੀ ਕਿਸੇ ਵਿਦੇਸ਼ ਦੌਰੇ ਉੱਤੇ ਜਾਂਦੇ ਹਨ ਤਾਂ ਉਨ੍ਹਾਂ ਦੀ ਇਹ ਕਾਰ ਪਹਿਲਾਂ ਹੀ ਪਹੁੰਚ ਜਾਂਦੀ ਹੈ।


ਮੰਨਿਆ ਜਾਂਦਾ ਹੈ ਕਿ ਰਾਸ਼ਟਰਪਤੀ ਬਣਨ ਤੋਂ ਬਾਅਦ ਖਾਸ ਤੌਰ ਉਤੇ ਜਿਸ ਲਿਮੋਜਿਨ ਕਾਰ ਨੂੰ ਡੋਨਲਡ ਟਰੰਪ ਲਈ ਤਿਆਰ ਕੀਤਾ ਗਿਆ ਹੈ, ਉਹ ਕਾਫੀ ਸੁਰੱਖਿਅਤ ਅਤੇ ਖਾਸੀਅਤ ਨਾਲ ਭਰੀ ਹੋਈ ਹੈ। ਦੁਨੀਆਂ ਦੇ ਕਿਸੀ ਵੀ ਰਾਸ਼ਟਰ ਮੁਖੀ ਦੇ ਕੋਲ ਅਜਿਹੀ ਕਾਰ ਨਹੀਂ ਹੈ। ਇਸ ਕਾਰ ਦਾ ਨਾਮ ‘ਦ ਬੀਸਟ’ ਹੈ।ਜਦੋਂ ਵੀ ਅਮਰੀਕੀ ਰਾਸ਼ਟਰਪਤੀ ਟਰੰਪ ਕਿਤੇ ਵਿਦੇਸ਼ ਦਾ ਦੌਰਾ ਕਰਦੇ ਹਨ ਤਾਂ ਉਨ੍ਹਾਂ ਦੀ ਇਹ ਖਾਸ ਲਿਮੋਜਿਨ ਕਾਰ ਘੱਟ ਤੋਂ ਘੱਟ 14 ਗੱਡੀਆਂ ਦੇ ਕਾਫੀਲੇ ਵਿਚੋਂ-ਵਿਚ ਚੱਲਦੀ ਹੈ।

More News

NRI Post
..
NRI Post
..
NRI Post
..