ਰੂਸ ਵਲੋਂ ਜ਼ਾਰੀ ਸਪੁਤਨਿਕ ਦੀ ਵਡੀ ਖੇਪ ਭਾਰਤ ਨੂੰ ਮਿਲੀ

by vikramsehajpal

ਦਿੱਲੀ (ਦੇਵ ਇੰਦਰਜੀਤ) : ਐਮਰਜੈਂਸੀ ਮੈਡੀਕਲ ਦਵਾਈਆਂ ਭਾਰਤ ਭੇਜਣ ਦੇ ਬਾਅਦ ਰੂਸ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਅਸੀਂ ਲਗਾਤਾਰ ਮਨੁੱਖੀ ਆਧਾਰ 'ਤੇ ਭਾਰਤ ਦੀ ਮਦਦ ਕਰਨ ਲਈ ਉਸ ਦੇ ਨਾਲ ਹਾਂ। ਰੂਸ ਸਿਰਫ ਮੈਡੀਕਲ ਮਦਦ ਹੀ ਨਹੀਂ ਸਗੋਂਗ ਲਬੋਲ ਪਲੇਟਫਾਰਮ 'ਤੇ ਭਾਰਤ ਦੇ ਨਾਲ ਖੜ੍ਹਾ ਹੈ। ਭਾਵੇਂ ਉਹ ਵਿਸ਼ਵ ਸਿਹਤ ਸੰਗਠਨ ਹੋਵੇ, ਜੀ-20 ਸੰਮੇਲਨ ਹੋਵੇ ਜਾਂ ਫਿਰ ਬ੍ਰਿਕਸ ਹੋਵੇ।'' ਭਾਰਤ ਵਿਚ ਰੂਸ ਦੇ ਡਿਪਟੀ ਰਾਜਦੂਤ ਰੋਮਨ ਬਬੁਸ਼ਿਕਨ ਨੇ ਕਿਹਾ ਕਿ ਸਪੁਤਨਿਕ 'ਲਾਈਟ ਵੈਕਸੀਨ' ਦਾ ਟ੍ਰਾਇਲ ਵੀ ਚੱਲ ਰਿਹਾ ਹੈ।

ਸਾਨੂੰ ਵਿਸ਼ਵਾਸ ਹੈ ਕਿ ਅਸੀਂ ਸਪੁਤਨਿਕ ਲਾਈਟ ਦੀ ਸਪਲਾਈ ਵੀ ਜਲਦੀ ਤੋਂ ਜਲਦੀ ਭਾਰਤ ਵਿਚ ਕਰ ਪਾਵਾਂਗੇ ਤਾਂ ਜੋ ਭਾਰਤ ਵਿਚ ਟੀਕਾਕਰਨ ਦੀ ਗਤੀ ਤੇਜ਼ ਹੋਵੇ। ਸਾਡੀ ਕੋਸ਼ਿਸ਼ ਹੈ ਕਿ ਭਾਰਤ ਵਿਚ ਵੀ ਸਪੁਤਨਿਕ ਲਾਈਟ ਦਾ ਉਤਪਾਦਨ ਹੋਵੇ ਕਿਉਂਕਿ ਵਿਸ਼ਵ ਵਿਚ ਸਭ ਤੋਂ ਵੱਡਾ ਵੈਕਸੀਨ ਉਤਪਾਦਕ ਦੇਸ਼ ਭਾਰਤ ਹੈ।