ਭਾਰਤ ਦੀ ਪਾਕਿਸਤਾਨ ਉੱਤੇ ਵੱਡੀ ਕਾਰਵਾਈ – ਸੁੱਟੇ 1000 ਕਿਲੋ ਬੰਬ

by mediateam

ਇਸਲਾਮਾਬਾਦ /ਬਾਲਕੋਟ , 25 ਫਰਵਰੀ ( NRI MEDIA )

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਹੀ ਭਾਰਤ ਅਤੇ ਪਾਕਿਸਤਾਨ ਆਹਮੇ ਸਾਹਮਣੇ ਹਨ , ਪਾਕਿਸਤਾਨ ਲਗਾਤਾਰ ਸੀਜਫਾਇਰ ਦਾ ਉਲੰਘਣ ਕਰ ਰਿਹਾ ਹੈ, ਤਾਂ ਭਾਰਤ ਵੀ ਉਸ ਦਾ ਜਵਾਬ ਦੇ ਰਿਹਾ ਹੈ , ਮੰਗਲਵਾਰ ਨੂੰ ਸਵੇਰੇ ਪਾਕਿਸਤਾਨ ਨੇ ਦੋਸ਼ ਲਾਇਆ ਹੈ ਕਿ ਭਾਰਤੀ ਹਵਾਈ ਸੈਨਾ ਦੇ ਕੁਝ ਹਵਾਈ ਜਹਾਜ਼ ਲਾਈਨ ਆਫ ਕੰਟ੍ਰੋਲ ਪਾਰ ਕਰ ਕੇ ਪਾਕਿਸਤਾਨ ਦੇ ਕਬਜੇ ਵਾਲੇ ਖੇਤਰ ਵਿੱਚ ਦਾਖਲ ਹੋਏ ਅਤੇ ਪਾਕਿਸਤਾਨ ਤੇ 1000 ਕਿਲੋ ਤੋਂ ਜਿਆਦਾ ਬੰਬ ਸੁੱਟੇ  ਹਾਲਾਂਕਿ, ਭਾਰਤ ਵਲੋਂ ਇਸ ਉੱਤੇ ਕੋਈ ਅਧਿਕਾਰਕ ਟਿੱਪਣੀ ਨਹੀਂ ਆਈ ਹੈ. ਪਰ ਸੂਤਰਾਂ ਦੀ ਮੰਨੀਏ ਤਾਂ 1971 ਤੋਂ ਬਾਅਦ ਭਾਰਤ ਦੀ ਇਹ ਵੱਡੀ ਕਾਰਵਾਈ ਹੈ |


ਭਾਰਤ ਦੀ ਕਾਰਵਾਈ 'ਤੇ ਪਾਕਿਸਤਾਨੀ ਸੈਨਾ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਇਕ ਟਵੀਟ ਕੀਤਾ ਕਿ ਭਾਰਤੀ ਵਫਦ ਨੇ ਮੁਜਫਰਾਬਾਦ ਤੋਂ ਪਾਕਿਸਤਾਨ ਦੇ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਹੈ , ਭਾਰਤੀ ਰੱਖਿਆ ਸੂਤਰਾਂ ਵਲੋਂ ਇਹ ਵੱਡੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ |


ਮੰਗਲਵਾਰ ਨੂੰ ਅੱਜ ਤੜਕੇ 3.30 ਵਜੇ ਮਿਰਜ਼ -2000 ਲੜਾਕੂ ਜਹਾਜ਼ਾਂ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਦਾਖਲ ਹੋ ਕੇ 1000 ਕਿਲੋ ਬੰਬ ਬਰਸਾਏ , ਇਸ ਵਿਚ ਕਈ ਅੱਤਵਾਦੀ ਕੈਂਪ ਤਬਾਹ੍ਹ ਹੋ ਗਏ ਹਨ , ਹਵਾਈ ਫੌਜ ਦੇ ਸੂਤਰਾਂ ਨੇ ਇਸ ਦਾ ਦਾਅਵਾ ਕੀਤਾ ਹੈ , 14 ਫਰਵਰੀ ਨੂੰ ਹੋਏ ਪੁਲਵਾਮਾ ਫਿਦਾਈਨ ਹਮਲੇ ਵਿੱਚ ਸੀ ਆਰ ਪੀ ਐਫ ਦੇ 40 ਜਵਾਨ ਸ਼ਹੀਦ ਹੋਏ ਸਨ , ਜਿਸਦੀ ਜੈਸ਼-ਏ-ਮੁਹੰਮਦ ਨੇ ਜ਼ਿੰਮੇਵਾਰੀ ਲਈ ਸੀ |


ਭਾਰਤੀ ਹਵਾਈ ਸੈਨਾ ਅਤੇ ਭਾਰਤੀ ਫੌਜ ਜਲਦੀ ਹੀ ਪ੍ਰੈਸ ਕਾਨਫਰੰਸ ਕਰ ਸਕਦੀ ਹੈ |

More News

NRI Post
..
NRI Post
..
NRI Post
..