ਭਾਰਤ ਕਰਨ ਜਾ ਰਿਹੈ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੀ ਮੇਜ਼ਬਾਨੀ, ਨੀਤਾ ਅੰਬਾਨੀ ਵੱਲੋਂ ਜ਼ੋਰਦਾਰ ਪੈਰਵੀ

by jaskamal

ਨਿਊਜ਼ ਡੈਸਕ (ਜਸਕਮਲ) : ਇੰਟਰਨੈਸ਼ਨਲ ਓਲੰਪਿਕ ਕਮੇਟੀ ਦੀ ਅਗਲੀ ਬੈਠਕ ਮੁੰਬਈ ਦੇ 'ਜੀਓ ਵਰਲਡ ਕਨਵੈਨਸ਼ਨ ਸੈਂਟਰ' 'ਚ ਹੋਵੇਗੀ। 2023 'ਚ ਹੋਣ ਵਾਲੀ ਇਸ ਸਾਲਾਨਾ ਬੈਠਕ ਦੀ ਮੇਜ਼ਬਾਨੀ ਨੂੰ ਲੈ ਕੇ ਹੋਈ ਵੋਟਿੰਗ 'ਚ ਭਾਰਤ ਨੂੰ ਜ਼ਾਇਜ਼ 76 'ਚੋਂ 75 ਵੋਟਾਂ ਮਿਲੀਆਂ ਹਨ। ਭਾਰਤੀ ਬਹੁਮਤ ਨਾਲ ਮੇਜ਼ਬਾਨੀ ਦਾ ਅਧਿਕਾਰ ਜਿੱਤਣ ਤੋਂ ਬਾਅਦ ਆਈਓਸੀ ਦੀ ਮੈਂਬਰ ਤੇ ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਨੇ ਇਸ ਨੂੰ ਭਾਰਤ ਲਈ ਮਾਣ ਵਾਲੀ ਗੱਲ ਦੱਸਿਆ।

ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰਦੇ ਹੋਏ ਨੀਤਾ ਅੰਬਾਨੀ ਨੇ ਆਈਓਸੀ ਦੀ ਆਗਾਮੀ ਬੈਠਕ ਭਾਰਤ 'ਚ ਕਰਨ ਦੀ ਦਮਦਾਰ ਪੈਰਵੀ ਕੀਤੀ। ਉਨ੍ਹਾਂ ਨੇ ਆਈਓਸੀ ਮੈਂਬਰਾਂ ਨੂੰ ਦੱਸਿਆ, 'ਭਵਿੱਖ 'ਚ ਯੁਵਾ ਓਲੰਪਿਕ ਤੇ ਓਲੰਪਿਕ ਖੇਡਾਂ ਨੂੰ ਭਾਰਤ 'ਚ ਲਿਆਉਣਾ ਸਾਡਾ ਸੁਫ਼ਨਾ ਹੈ। ਅਸੀਂ ਚਾਹੁੰਦੇ ਹਾਂ ਕਿ ਦੁਨੀਆ ਦੇ ਸਭ ਤੋਂ ਯੁਵਾ ਦੇਸ਼ ਭਾਰਤ ਦੇ ਨੌਜਵਾਨ ਓਲੰਪਿਕ ਦੇ ਵੱਡੇ ਪੱਧਰ ਨੂੰ ਮਹਿਸੂਸ ਕਰਨ। ਅਸੀਂ ਇਸ 'ਤੇ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਾਂ।