ਭਾਰਤ ਬਨਾਮ ਨਿਊਜ਼ੀਲੈਂਡ; ਭਾਰਤੀ ਗੇਂਦਬਾਜ਼ਾਂ ਦਾ ਜ਼ਬਰਦਸਤ ਪ੍ਰਦਰਸ਼ਨ, ਨਿਊਜ਼ੀਲੈਂਡ 62 ਦੌੜਾਂ ‘ਤੇ ਆਲ ਆਊਟ

by jaskamal

ਨਿਊਜ਼ ਡੈਸਕ (ਜਸਕਮਲ) : ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਦੋ ਮੈਚਾਂ ਦੀ ਸੀਰੀਜ਼ ਦਾ ਦੂਜਾ ਤੇ ਆਖਰੀ ਟੈਸਟ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਗਿਆ ਹੈ। ਅੱਜ ਮੈਚ ਦਾ ਦੂਜਾ ਦਿਨ ਹੈ। ਭਾਰਤੀ ਗੇਂਦਬਾਜ਼ਾਂ ਨੇ ਟੀਮ ਇੰਡੀਆ ਲਈ ਜ਼ਬਰਦਸਤ ਵਾਪਸੀ ਕੀਤੀ ਹੈ। ਕੀਵੀ ਟੀਮ ਦੀ ਪਹਿਲੀ ਪਾਰੀ 62 ਦੌੜਾਂ 'ਤੇ ਸਿਮਟ ਗਈ।

ਇਸ ਤੋਂ ਪਹਿਲਾਂ ਭਾਰਤ ਦੀ ਪਹਿਲੀ ਪਾਰੀ 325 ਦੌੜਾਂ 'ਤੇ ਆਊਟ ਹੋ ਗਈ ਸੀ। ਕੀਵੀ ਸਪਿਨਰ ਏਜਾਜ਼ ਪਟੇਲ ਨੇ ਨਿਊਜ਼ੀਲੈਂਡ ਲਈ ਭਾਰਤੀ ਪਾਰੀ ਦੀਆਂ ਸਾਰੀਆਂ 10 ਵਿਕਟਾਂ ਲੈ ਕੇ ਇਤਿਹਾਸ ਰਚ ਦਿੱਤਾ। ਏਜਾਜ਼ ਇਕ ਟੈਸਟ ਪਾਰੀ ਵਿਚ ਸਾਰੀਆਂ 10 ਵਿਕਟਾਂ ਲੈਣ ਵਾਲੇ ਤੀਜੇ ਸਪਿਨਰ ਹਨ।