ਨਹੀਂ ਹੋਇਆ ਭਾਰਤ ਅਤੇ ਕੈਨੇਡਾ ਦਾ ਮੈਚ, ਦੋਵਾਂ ਟੀਮਾਂ ਨੂੰ ਮਿਲਿਆ 1-1 ਅੰਕ

by vikramsehajpal

ਓਂਟਾਰੀਓ (ਰਾਘਵ) - ਟੀ20 ਵਿਸ਼ਵ ਕੱਪ 2024 'ਚ ਭਾਰਤ ਦੇ ਆਪਣੇ ਆਖ਼ਰੀ ਗਰੁੱਪ ਮੈਚ 'ਚ ਅੱਜ ਕੈਨੇਡਾ ਨਾਲ ਸਾਹਮਣਾ ਹੋਣਾ ਸੀ ਪਰ ਮੀਂਹ ਕਾਰਨ ਮੈਦਾਨ ਗਿੱਲਾ ਸੀ। ਨਿਰਧਾਰਤ ਸਮੇਂ 'ਚ ਮੈਚ ਸ਼ੁਰੂ ਨਹੀਂ ਕੀਤਾ ਜਾ ਸਕਿਆ। ਸਿੱਟੇ ਵਜੋਂ ਮੈਚ ਰੱਦ ਕਰ ਦਿੱਤਾ ਗਿਆ। ਦੋਵਾਂ ਟੀਮਾਂ ਨੂੰ ਇਕ-ਇਕ ਅੰਕ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਆਇਰਲੈਂਡ ਬਨਾਮ ਅਮਰੀਕਾ ਦਾ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ। ਇਸ ਕਾਰਨ ਪਾਕਿਸਤਾਨ ਦੀ ਟੀਮ ਵਿਸ਼ਵ ਕੱਪ ਤੋਂ ਬਾਹਰ ਹੋ ਗਈ। ਤਿੰਨ ਮੈਚਾਂ ਵਿਚ ਤਿੰਨ ਜਿੱਤਾਂ ਨਾਲ ਭਾਰਤ ਪਹਿਲਾਂ ਹੀ ਸੁਪਰ-8 ਵਿਚ ਪਹੁੰਚ ਚੁੱਕਾ ਹੈ, ਜਿਸ ਦੇ ਸਾਰੇ ਮੁਕਾਬਲੇ ਵੈਸਟਇੰਡੀਜ਼ ਵਿਚ ਹੋਣਗੇ।