ਹੇਗ , 18 ਫਰਵਰੀ ( NRI MEDIA )
ਪੁਲਵਾਮਾ ਵਿਚ ਸੀ ਆਰ ਪੀ ਐੱਫ ਜਵਾਨਾਂ ਉੱਤੇ ਜੈਸ਼-ਏ-ਮੁਹੰਮਦ ਹਮਲੇ ਦੇ ਚਾਰ ਦਿਨ ਬਾਅਦ ਭਾਰਤ ਅਤੇ ਪਾਕਿਸਤਾਨ ਕੁਲਭੂਸ਼ਨ ਜਾਧਵ ਦੇ ਮਾਮਲੇ ਵਿੱਚ ਆਹਮਣੇ -ਸਾਹਮਣੇ ਹੋਣਗੇ , ਸਾਬਕਾ ਭਾਰਤੀ ਨੇਵੀ ਅਫਸਰ ਜਾਧਵ ਦੀ ਮੌਤ ਦੀ ਸਜ਼ਾ ਬਾਰੇ ਸੁਣਵਾਈ ਲਈ ਕੌਮਾਂਤਰੀ ਕੋਰਟ ਆਫ ਜਸਟਿਸ (ਆਈ ਸੀ ਸੀ) ਸੋਮਵਾਰ ਤੋਂ ਸੁਣਵਾਈ ਸ਼ੁਰੂ ਕਰੇਗਾ , ਇਹ ਸੁਣਵਾਈ ਚਾਰ ਦਿਨ ਚਲੇਗੀ , ਸੋਮਵਾਰ ਨੂੰ ਭਾਰਤੀ ਵਕੀਲ ਹਰੀਸ਼ ਸਾਲਵੇ ਅਤੇ ਮੰਗਲਵਾਰ ਨੂੰ ਪਾਕਿਸਤਾਨੀ ਵਕੀਲ ਖਾਵਰ ਕੁਰੇਸੀ ਦਲੀਲਾਂ ਪੇਸ਼ ਕਰਨਗੇ |
ਇਸ ਮਾਮਲੇ ਦੇ ਦੂਜਾ ਦੌਰ 20 ਫਰਵਰੀ ਨੂੰ ਸ਼ਾਮ ਸਾਢੇ ਸੱਤ ਬਜੇ ਤੋਂ 9 ਬਜੇ ਰਾਤ ਨੂੰ ਚੱਲੇਗਾ, ਜਿਸ ਵਿਚ ਭਾਰਤ ਆਪਣਾ ਪੱਖ ਰੱਖੇਗਾ , ਅਗਲੇ ਦਿਨ 21 ਫਰਵਰੀ ਨੂੰ ਰਾਤ 9 ਤੋ ਸਵੇਰ 10.30 ਵਜੇ ਪਾਕਿਸਤਾਨ ਨੂੰ ਆਪਣੀ ਗੱਲ ਰੱਖਣ ਦਾ ਮੌਕਾ 20 ਫਰਵਰੀ ਨੂੰ ਭਾਰਤ ਆਪਣੇ ਜਵਾਬੀ ਤਰਕ ਪੇਸ਼ ਕਰੇਗਾ, ਓਥੇ ਹੀ ਪਾਕਿਸਤਾਨ 21 ਫਰਵਰੀ ਨੂੰ ਆਪਣਾ ਆਖਰੀ ਪੱਖ ਅਦਾਲਤ ਵਿੱਚ ਦਰਜ ਕਰੇਗਾ , ਪਾਕਿਸਤਾਨ ਨੇ ਇਸ ਮਾਮਲੇ 'ਤੇ ਆਪਣੀ ਇਕ ਖਾਸ ਦਲ ਨੂੰ ਹੇਗ ਭੇਜਿਆ ਹੈ, ਜਿਸਦੀ ਅਗਵਾਈ ਪਾਕਿਸਤਾਨ ਦੇ ਅਟਾਰਨੀ ਜਨਰਲ ਅਨਵਰ ਮਨਸੂਰ ਖਾਨ ਕਰ ਰਹੇ ਹਨ |
ਪਾਕ ਸੈਨਿਕਾਂ ਨੇ ਕੁਲਭੂਸ਼ਨ ਜਾਧਵ ਨੂੰ ਮਾਰਚ 2016 ਵਿੱਚ ਬਲੂਚਿਸਤਾਨ ਪ੍ਰਾਂਤ ਤੋਂ ਗ੍ਰਿਫ਼ਤਾਰ ਕੀਤਾ ਸੀ, ਉਨ੍ਹਾਂ 'ਤੇ ਅਫਗਾਨਿਸਤਾਨ ਵਿੱਚ ਜਾਸੂਸ ਦੇ ਦੋਸ਼ ਲਗਾਏ ਗਏ ਅਤੇ ਮਿਲੀਟਰੀ ਕੋਰਟ ਨੇ ਉਨ੍ਹਾਂ ਦੀ ਸਜ਼ਾ-ਏ-ਮੌਤ ਸੁਣਾਈ ਹੈ , ਇਸ ਉੱਤੇ ਰੋਕ ਲਗਾਉਣ ਲਈ ਭਾਰਤ ਨੇ ਆਈ.ਸੀ.ਜੇ. ਦਾ ਦਰਵਾਜ਼ਾ ਖਟਖਟਾਇਆ ਸੀ, ਇਸ ਤੋਂ ਬਾਅਦ ਅਦਾਲਤ ਨੇ 2017 ਵਿੱਚ ਕੁਲਭੂਸ਼ਨ ਜਾਧਵ ਨੂੰ ਦਿੱਤੀ ਸਜ਼ਾ ਰੋਕ ਦਿੱਤੀ ਸੀ ਹਾਲਾਂਕਿ, ਪਾਕਿਸਤਾਨ ਨੇ ਕਿਹਾ ਹੈ ਕਿ ਉਹ ਜਾਧਵ ਦੀ ਸਜ਼ਾ ਨੂੰ ਨਹੀਂ ਬਦਲੇਗਾ |

ਭਾਰਤ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਕੁਲਭੂਸ਼ਨ ਜਾਧਵ ਜਾਸੂਸ ਨਹੀਂ ਹੈ ਅਤੇ ਪਾਕਿਸਤਾਨੀ ਸੈਨਿਕਾਂ ਨੇ ਉਨ੍ਹਾਂ ਨੂੰ ਅਫਗਾਨਿਸਤਾਨ ਬਾਰਡਰ ਤੋਂ ਅਗਵਾ ਕੀਤਾ ਸੀ , ਭਾਰਤ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਪਾਕਿਸਤਾਨ ਨੂੰ ਜਾਧਵ ਦੀ ਸਜ਼ਾ ਰੱਦ ਕਰਨ ਦੇ ਹੁਕਮ ਦਿੱਤੇ ਜਾਣੇ ਚਾਹੀਦੇ ਹਨ , ਭਾਰਤ ਦਾ ਦੋਸ਼ ਇਹ ਹੈ ਕਿ ਪਾਕਿਸਤਾਨ ਨੇ ਵਿਆਨਾ ਸੰਧੀ ਦਾ ਉਲੰਘਣ ਕਰਦੇ ਹੋਏ ਕੁਲਭੂਸ਼ਨ ਜਾਧਵ ਨੂੰ ਕੌਂਸਲਰ ਪਹੁੰਚ ਦੀ ਪੇਸ਼ਕਸ਼ ਨਹੀਂ ਕੀਤੀ ਅਤੇ ਮਨੁੱਖੀ ਅਧਿਕਾਰਾਂ ਦਾ ਵੀ ਉਲੰਘਣ ਕੀਤਾ ਸੀ |



