Ind vs SL: ਮੀਂਹ ਦੀ ਭੇਟ ਚੜ੍ਹਿਆ ਪਹਿਲਾ ਟੀ-20 ਮੈਚ, ਉਡੀਕਦੀਆਂ ਰਹਿ ਗਈਆਂ ਦੋਵੇਂ ਟੀਮਾਂ ਅਤੇ ਦਰਸ਼ਕ

by

ਸਪੋਰਟਸ ਡੈਸਕ: ਗੁਹਾਟੀ ਦੇ ਬਰਸਾਪਾਰਾ ਕ੍ਰਿਕਟ ਸਟੇਡੀਅਮ ਵਿਚ ਭਾਰਤ ਤੇ ਸ੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਬਿਨਾਂ ਕੋਈ ਗੇਂਦ ਸੁੱਟੇ ਰੱਦ ਹੋ ਗਿਆ। ਟਾਸ ਤੈਅ ਸਮੇਂ 'ਤੇ ਹੋ ਗਿਆ ਸੀ ਜਿਸ ਨੂੰ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੇ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ ਪਰ ਇਸ ਤੋਂ ਬਾਅਦ ਬਾਰਿਸ਼ ਆਉਣ ਕਾਰਨ ਮੈਚ ਵਿਚ ਇਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ ਤੇ ਮੈਚ ਨੂੰ ਰੱਦ ਐਲਾਨ ਦਿੱਤਾ ਗਿਆ।


ਸੀਰੀਜ਼ ਦਾ ਦੂਜਾ ਮੈਚ ਮੰਗਲਵਾਰ ਨੂੰ ਇੰਦੌਰ ਵਿਚ ਹੋਵੇਗਾ। ਗੁਹਾਟੀ ਦੀ ਪਿੱਚ ਨੂੰ ਖੇਡਣ ਲਾਇਕ ਬਣਾਉਣ ਲਈ ਤਿੰਨ ਚੀਜ਼ਾਂ ਦਾ ਇਸਤੇਮਾਲ ਕੀਤਾ ਗਿਆ ਉਹ ਸ਼ਾਇਦ ਕ੍ਰਿਕਟ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ। ਗਰਾਊਂਡ ਸਟਾਫ ਨੇ ਮੈਚ ਰੈਫਰੀ ਤੇ ਅੰਪਾਇਰਾਂ ਨਾਲ ਸਲਾਹ ਕਰਨ ਤੋਂ ਬਾਅਦ ਪਿੱਚ ਨੂੰ ਸੁਕਾਉਣ ਲਈ ਪਹਿਲਾਂ ਵੈਕਿਊਮ ਕਲੀਨਰ ਦਾ ਇਸਤੇਮਾਲ ਸ਼ੁਰੂ ਕੀਤਾ। ਵੈਕਿਊਮ ਕਲੀਨਰ ਨਾਲ ਗੱਲ ਨਾ ਬਣਦੀ ਦੇਖ ਕੇ ਗਰਾਂਊਡ ਸਟਾਫ ਨੇ ਹੇਅਰ ਡਰਾਇਰ ਤੇ ਫਿਰ ਸਟੀਮ ਆਇਰਨ ਦਾ ਇਸਤੇਮਾਲ ਕੀਤਾ। ਅੰਤਰਰਾਸ਼ਟਰੀ ਕ੍ਰਿਕਟ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੋਵੇਗਾ ਜਦ ਇਨ੍ਹਾਂ ਸਭ ਚੀਜ਼ਾਂ ਦਾ ਇਸਤੇਮਾਲ ਪਿੱਚ ਨੂੰ ਸੁਖਾਉਣ ਲਈ ਕੀਤਾ ਗਿਆ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।