ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਦੇ ਡੇਅ-ਨਾਈਟ ਟੈਸਟ ਦੇ ਭਾਰਤ 'ਚ 'ਚ ਕਰਵਾਉਣ ਦੇ ਫ਼ੈਸਲੇ ਨੇ ਨਵਾਂ ਇਤਿਹਾਸ ਰਚਿਆ ਹੈ। ਇਸ ਫ਼ੈਸਲੇ ਤੋਂ ਬਾਅਦ ਹੁਣ ਭਾਰਤ ਵੀ ਉਨ੍ਹਾਂ ਟੀਮਾਂ ਦੀ ਸੂਚੀ 'ਚ ਸ਼ਾਮਲ ਹੋ ਜਾਵੇਗਾ, ਜਿਨ੍ਹਾਂ ਨੇ ਟੈਸਟ ਕ੍ਰਿਕਟ ਦੇ ਇਸ ਨਵੇਂ ਰੋਮਾਂਚ 'ਚ ਸ਼ਿਰਕਤ ਕੀਤੀ ਹੈ।
ਸੰਨ 2015 'ਚ ਨਵੰਬਰ 'ਚ ਪਹਿਲੀ ਵਾਰ ਇੰਟਰਨੈਸ਼ਨਲ ਡੇਅ-ਨਾਈਟ ਟੈਸਟ ਮੈਚ ਖੇਡਿਆ ਗਿਆ ਸੀ ਪਰ ਉਦੋਂ ਤੋਂ ਹੁਣ ਤਕ ਸਿਰਫ਼ 11 ਮੈਚ ਹੀ ਖੇਡੇ ਜਾ ਸਕੇ ਹਨ।

ਭਾਰਤ ਅਤੇ ਬੰਗਲਾਦੇਸ਼ ਦਰਮਿਆਨ 22 ਤੋਂ 26 ਨਵੰਬਰ ਦਰਮਿਆਨ ਕੋਲਕਾਤਾ ਦੇ ਈਡਨ ਗਾਰਡਨ ਮੈਦਾਨ 'ਤੇ ਡੇਅ-ਨਾਈਟ ਟੈਸਟ ਮੈਚ ਖੇਡਿਆ ਜਾਵੇਗਾ।
ਇਸ ਮੈਚ ਦਾ ਮਹੱਤਵ ਇਸ ਲਈ ਵੀ ਹੈ ਕਿ ਟੀਮ ਇੰਡੀਆ ਪਹਿਲੀ ਵਾਰ ਕੋਈ ਡੇਅ-ਨਾਈਟ ਮੈਚ ਖੇਡੇਗੀ ਅਤੇ ਇਸ ਦਾ ਪ੍ਰਬੰਧ ਭਾਰਤ 'ਚ ਕੀਤਾ ਜਾਣਾ ਹੈ। ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਹੋਣ ਵਾਲਾ ਇਹ ਮੁਕਾਬਲਾ 12ਵਾਂ ਡੇਅ-ਨਾਈਟ ਟੈਸਟ ਹੋਵੇਗਾ। ਇਸ ਤੋਂ ਪਹਿਲਾਂ ਕੁੱਲ 11 ਅਜਿਹੇ ਟੈਸਟ ਮੈਚ ਖੇਡੇ ਜਾ ਚੁੱਕੇ ਹਨ। ਚਲੋ ਤੁਹਾਨੂੰ ਦੱਸਦੇ ਹਾਂ ਕਿਹੜੀਆਂ-ਕਿਹੜੀਆਂ ਟੀਮਾਂ ਵਿਚਕਾਰ ਖੇਡਿਆ ਜਾ ਚੁੱਕਿਆ ਹੈ ਡੇਅ-ਨਾਈਟ ਮੈਚ
ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਕੀਤਾ ਸੀ ਆਗਾਜ਼

ਪਹਿਲੇ ਡੇਅ-ਨਾਈਟ ਟੈਸਟ ਮੈਚ ਨੂੰ ਸਾਲ 2015 'ਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਟੀਮ ਵਿਚਕਾਰ ਖੇਡਿਆ ਗਿਆ ਸੀ। ਇਹ ਮੈਚ ਆਸਟ੍ਰੇਲੀਆ ਦੇ ਏਡੀਲੇਡ 'ਚ 27 ਨਵੰਬਰ ਤੋਂ ਇਕ ਦਸੰਬਰ ਦੌਰਾਨ ਖੇਡਿਆ ਗਿਆ ਸੀ। ਮੇਜ਼ਬਾਨ ਆਸਟ੍ਰੇਲੀਆ ਨੇ ਇਹ ਮੈਚ ਤਿੰਨ ਵਿਕਟਾਂ ਨਾਲ ਜਿੱਤਿਆ ਸੀ।
ਭਾਰਤ ਡੇਅ-ਨਾਈਟ ਟੈਸਟ ਦੀ ਮੇਜ਼ਬਾਨੀ ਕਰਨ ਵਾਲੀ ਸੱਤਵੀਂ ਟੀਮ
ਹੁਣ ਤਕ ਆਸਟ੍ਰੇਲੀਆ, ਪਾਕਿਸਤਾਨ, ਇੰਗਲੈਂਡ, ਦੱਖਣੀ ਅਫਰੀਕਾ, ਨਿਊਜ਼ੀਲੈਂਡ ਅਤੇ ਵੈਸਟਇੰਡੀਜ਼ ਡੇਅ-ਨਾਈਟ ਟੈਸਟ ਦੀ ਮੇਜ਼ਬਾਨੀ ਕਰ ਚੁੱਕੀ ਹੈ। ਕੋਲਕਾਤਾ ਟੈਸਟ ਮੈਚ ਤੋਂ ਬਾਅਦ ਭਾਰਤ ਅਜਿਹਾ ਕਰਨ ਵਾਲਾ ਸੱਤਵਾਂ ਦੇਸ਼ ਬਣ ਜਾਵੇਗਾ। ਹੁਣ ਤਕ ਸਭ ਤੋਂ ਵੱਧ ਆਸਟ੍ਰੇਲੀਆ ਨੇ ਡੇਅ-ਨਾਈਟ ਟੈਸਟ ਮੈਚ ਦੀ ਮੇਜ਼ਬਾਨੀ ਕੀਤੀ ਹੈ। ਉੱਥੇ ਪਾਕਿਸਤਾਨ ਇਸ ਸੂਚੀ 'ਚ ਦੂਜੇ ਨੰਬਰ 'ਤੇ ਹੈ।
ਹੁਣ ਤਕ ਖੇਡੇ ਗਏ 11 ਡੇਅ-ਨਾਈਟ ਟੈਸਟ ਮੈਚ
- ਆਸਟ੍ਰੇਲੀਆ ਬਨਾਮ ਨਿਊਜ਼ੀਲੈਂਡ 27 ਨਵੰਬਰ ਤੋਂ 1 ਦਸੰਬਰ 2015
- ਪਾਕਿਸਤਾਨ ਬਨਾਮ ਵੈਸਟਇੰਡੀਜ਼ 13 ਤੋਂ 17 ਅਕਤੂਬਰ 2016
- ਆਸਟ੍ਰੇਲੀਆ ਬਨਾਮ ਦੱਖਣੀ ਅਫਰੀਕਾ 24 ਤੋਂ 28 ਨਵੰਬਰ 2016
- ਆਸਟ੍ਰੇਲੀਆ ਬਨਾਮ ਪਾਕਿਸਤਾਨ 15 ਤੋਂ 19 ਦਸੰਬਰ 2016
- ਇੰਗਲੈਂਡ ਬਨਾਮ ਵੈਸਟਇੰਡੀਜ਼ 17 ਤੋਂ 21ਅਗਸਤ 2017
- ਪਾਕਿਸਤਾਨ ਬਨਾਮ ਸ੍ਰੀਲੰਕਾ 6 ਤੋਂ 10 ਅਕਤੂਬਰ 2017
- ਆਸਟ੍ਰੇਲੀਆ ਬਨਾਮ ਇੰਗਲੈਂਡ 2 ਤੋਂ 6 ਦਸੰਬਰ 2017
- ਦੱਖਣੀ ਅਫਰੀਕਾ ਬਨਾਮ ਜਿੰਬਾਬਵੇ 26 ਤੋਂ 29 ਦਸੰਬਰ 2017
- ਨਿਊਜ਼ੀਲੈਂਡ ਬਨਾਮ ਇੰਗਲੈਂਡ 22 ਤੋਂ 26 ਮਾਰਚ 2018
- ਵੈਸਟਇੰਡੀਜ਼ ਬਨਾਮ ਸ੍ਰੀਲੰਕਾ 23 ਤੋਂ 27 ਜੂਨ 2018
- ਆਸਟ੍ਰੇਲੀਆ ਬਨਾਮ ਸ੍ਰੀਲੰਕਾ 24 ਤੋਂ 28 ਜਨਵਰੀ 2019
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



