ਵਰਲਡ ਕਬੱਡੀ ਕੱਪ 2019 – ਕੈਨੇਡਾ ਦੀ ਟੀਮ ਨੂੰ ਹਰਾ ਭਾਰਤ ਬਣਿਆ ਚੈਂਪੀਅਨ

by

ਡੇਰਾ ਬਾਬਾ ਨਾਨਕ , 10 ਦਸੰਬਰ ( NRI MEDIA )

ਪੰਜਾਬ ਸਰਕਾਰ ਦੇ ਵੱਲੋਂ ਵਰਲਡ ਕਬੱਡੀ ਕੱਪ ਕਰਵਾਇਆ ਗਿਆ ਜਿਸ ਵਿੱਚ ਅੱਜ ਭਾਰਤ ਅਤੇ ਕੈਨੇਡਾ ਦੀਆਂ ਟੀਮਾਂ ਵਿਚਕਾਰ ਫਾਈਨਲ ਮੁਕਾਬਲਾ ਹੋਇਆ , ਇਸ ਮੁਕਾਬਲੇ ਵਿੱਚ ਭਾਰਤ ਦੀ ਟੀਮ ਬੇਹੱਦ ਹੀ ਸੁਚੱਜੇ ਢੰਗ ਨਾਲ ਖੇਡੀ ਅਤੇ ਵੱਡੇ ਫ਼ਰਕ ਦੇ ਨਾਲ ਉਨ੍ਹਾਂ ਨੇ ਕੈਨੇਡਾ ਦੀ ਟੀਮ ਨੂੰ ਹਰਾ ਦਿੱਤਾ , ਇਸ ਤੋਂ ਪਹਿਲਾਂ ਅਮਰੀਕਾ ਅਤੇ ਇੰਗਲੈਂਡ ਦੀਆਂ ਟੀਮਾਂ ਵਿਚਕਾਰ ਵੀ ਫਸਵਾਂ ਮੁਕਾਬਲਾ ਵੇਖਣ ਨੂੰ ਮਿਲਿਆ ਇੱਥੇ ਵੱਡੀ ਗਿਣਤੀ ਵਿੱਚ ਦਰਸ਼ਕ ਮੌਜੂਦ ਰਹੇ |


ਭਾਰਤ ਦੀ ਟੀਮ ਨੇ ਕੈਨੇਡਾ ਦੀ ਟੀਮ ਨੂੰ 64 ਦੇ ਮੁਕਾਬਲੇ 19 ਅੰਕ ਨਾਲ ਹਰਾ ਕੇ ਭਾਰਤ ਨੇ ਇਹ ਜਿੱਤ ਪ੍ਰਾਪਤ ਕੀਤੀ ਹੈ , ਇਸ ਮੌਕੇ ਤੇ ਭਾਰਤ ਦੇ ਜਾਫੀਆਂ ਅਤੇ ਰੇਡਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ , ਕੈਨੇਡਾ ਦੀ ਟੀਮ ਸ਼ੁਰੂ ਤੋਂ ਹੀ ਇਸ ਮੈਚ ਵਿੱਚ ਬੇਕਫੁੱਟ ਤੇ ਨਜ਼ਰ ਆਈ , ਜਿਸ ਦਾ ਖਾਮਿਆਜਾ ਉਸਨੂੰ ਹਾਰ ਦੇ ਰੂਪ ਵਿੱਚ ਭੁਗਤਣਾ ਪਿਆ |

ਇਸ ਮੌਕੇ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਵੱਡਾ ਸਮਾਗਮ ਕਰਵਾਇਆ ਗਿਆ ਜਿਥੇ ਗੁਰਲੇਜ਼ ਅਖਤਰ ,ਜੱਸੀ ਅਤੇ ਸਤਿੰਦਰ ਸੱਤੀ ਨੇ ਆਪਣੀ ਗਾਇਕੀ ਦੇ ਜੌਹਰ ਦਿਖਾਏ , ਇਸ ਮੌਕੇ ਤੇ ਕੈਬਿਨੇਟ ਮੰਤਰੀ ਰਾਣਾ ਗੁਰਮੀਤ ਸੋਢੀ ਅਤੇ ਸੁਖਜਿੰਦਰ ਰੰਧਾਵਾ ਵਿਸ਼ੇਸ਼ ਰੂਪ ਨਾਲ ਪੁੱਜੇ , ਉਨ੍ਹਾਂ ਵਲੋਂ ਹੀ ਇਨਾਮ ਦੀ ਵੰਡ ਕੀਤੀ ਗਈ |