ਭਾਰਤੀ-ਅਮਰੀਕੀ ਡਾਕਟਰ ਨੂੰ ਧੋਖਾਧੜੀ ਦੇ ਮਾਮਲੇ ਵਿੱਚ 9 ਸਾਲ ਦੀ ਕੈਦ

by

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਅਮਰੀਕੀ ਅਦਾਲਤ ਨੇ ਭਾਰਤੀ ਮੂਲ ਦੇ ਇੱਕ ਅਮਰੀਕੀ ਡਾਕਟਰ ਨੂੰ 2016 ਵਿੱਚ ਗ਼ੈਰ-ਕਾਨੂੰਨੀ ਰੂਪ ਨਾਲ ਦਰਦ ਦੂਰ ਕਰਨ ਵਾਲੀਆਂ ਦਵਾਈਆਂ ਨੂੰ ਵੰਡਣ ਅਤੇ ਮੈਡੀਕੇਅਰ, ਰਾਸ਼ਟਰੀ ਸਿਹਤ ਦੇਖਭਾਲ ਪ੍ਰੋਗਰਾਮ ਨਾਲ ਧੋਖਾਧੜੀ ਕਰਨ ਦੇ ਦੋਸ਼ਾਂ ਹੇਠ 9 ਸਾਲ ਕੈਦ ਦੀ ਸਜ਼ਾ ਸੁਣਾਈ ਹੈ।ਜਾਣਕਾਰੀ ਮੁਤਾਬਕ ਨਿਊ ਮੈਕਸਿਕੋ ਦੇ ਲਾਸ ਏਜਲਸ ਵਿੱਚ ਫ਼ੈਡਰਲ ਕੋਰਟ ਨੇ ਵੀਰਵਾਰ ਨੂੰ ਪਵਨ ਕੁਮਾਰ ਜੈਨ ਨੂੰ ਸਜ਼ਾ ਸੁਣਾਈ।ਅਦਾਲਤ ਦੀ ਰਿਪੋਰਟ ਮੁਤਾਬਕ ਜੈਨ ਦੇ ਇੱਕ ਮਰੀਜ਼ ਜਿਸ ਦੀ ਪਹਿਚਾਣ 'ਐੱਮ.ਈ.ਬੀ' ਦੇ ਤੌਰ 'ਤੇ ਹੋਈ, ਉਸ ਦੀ ਮੌਤ 2009 ਵਿੱਚ ਜੈਨ ਵੱਲੋਂ ਲਿਖੀ ਗਈ ਮੈਥਾਡਾਨ ਦਾ ਸੇਵਨ ਕਰਨ ਨਾਲ ਹੋ ਗਈ ਹੈ। ਦਵਾਈਆਂ ਦੇ ਸੇਵਨ ਤੋਂ ਬਾਅਦ ਮਰੀਜ਼ ਨੂੰ ਸਾਂਹ ਲੈਣ ਵਿੱਚ ਦਿੱਕਤ ਦੀ ਸ਼ਿਕਾਇਤ ਹੋਣ ਲੱਗੀ ਸੀ।

ਮ੍ਰਿਤਕ ਦੀ ਬੇਟੀ ਡਿਸੇਰਾ ਬੁਕਾਨਨ ਨੇ ਸ਼ੁੱਕਰਵਾਰ ਨੂੰ ਕਿਹਾ, "ਮਰੀਜ਼ ਦਾ ਨਾਂ ਮੇਰੀ ਐਲਿਜ਼ਾਬੈਥ ਬੁਕਾਨਨ ਸੀ। ਉਸ ਦੇ ਬੱਚੇ ਸਨ, ਉਸ ਦੇ ਰਿਸ਼ਤੇਦਾਰ ਉਸ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਡਾਕਟਰ ਜੈਨ ਨੇ ਉਸ ਨੂੰ ਵੀ ਸਾਡੇ ਤੋਂ ਖੋਹ ਲਿਆ। "ਵੀਰਵਾਰ ਨੂੰ ਸੁਣਵਾਈ ਦੌਰਾਨ ਅਮਰੀਕੀ ਅਟਾਰਨੀ ਜਾਨ ਸੀ.ਐਂਡਰਸੈਨ ਨੇ ਕਿਹਾ, "ਜਿਹੜੇ ਡਾਕਟਰ ਸਾਡੇ ਭਰੋਸੇ ਨੂੰ ਤੋੜਦੇ ਹਨ ਅਤੇ ਪੈਸਿਆਂ ਦੀ ਖ਼ਾਤਰ ਆਪਣੇ ਮਰੀਜ਼ਾਂ ਨੂੰ ਬਿਨਾਂ ਡਾਕਟਰੀ ਪ੍ਰਮਾਣਿਕਤਾ ਦੇ ਨਸ਼ੀਲੀਆਂ ਦਵਾਈਆਂ ਲਿਖਦੇ ਹਨ, ਉਹ ਪ੍ਰਤੱਖ ਤੌਰ 'ਤੇ ਦੇਸ਼ ਦੇ ਓਪਿਆਡ ਸੰਕਟ ਨੂੰ ਵਧਾ ਰਹੇ ਹਨ।

More News

NRI Post
..
NRI Post
..
NRI Post
..