LAC ‘ਤੇ ਨਵੇਂ ਕੈਮਰੇ ਅਤੇ ਸੇਂਸਰਾ ਦਾ ਭਾਰਤੀ ਫੋਜ਼ ਵਲੋਂ ਨਿਰਮਾਣ

by vikramsehajpal

ਦਿੱਲੀ (ਦੇਵ ਇੰਦਰਜੀਤ) : ਗਲਵਾਨ ਘਾਟੀ 'ਤੇ ਹੋਏ ਵਿਵਾਦ ਦੇ ਬਾਅਦ ਤੋਂ ਭਾਰਤ-ਚੀਨ ਸਰਹੱਦ 'ਤੇ ਤਣਾਅ ਬਣਿਆ ਹੋਇਆ ਹੈ। ਹੁਣ ਭਾਰਤੀ ਫ਼ੌਜ ਨੇ ਚੀਨੀ ਫ਼ੌਜੀਆਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਬਣਾਈ ਰੱਖਣ ਲਈ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਨਵੇਂ ਕੈਮਰੇ ਅਤੇ ਸੈਂਸਰ ਲਗਾ ਦਿੱਤੇ ਹਨ। ਭਾਰਤੀ ਸੁਰੱਖਿਆ ਫ਼ੋਰਸ ਹੌਲੀ-ਹੌਲੀ ਐੱਲ.ਏ.ਸੀ. 'ਤੇ ਕੈਮਰਿਆਂ ਅਤੇ ਸੈਂਸਰ ਦਾ ਇਕ ਨੈੱਟਵਰਕ ਤਿਆਰ ਕਰ ਰਹੇ ਹਨ ਤਾਂ ਕਿ ਚੀਨ ਦੀ ਹਰ ਇਕ ਚਾਲ 'ਤੇ ਨਿਗਰਾਨੀ ਰੱਖੀ ਜਾ ਸਕੇ। ਹੁਣ ਫ਼ੌਜ ਨੇ ਕਈ ਪੁਰਾਣੇ ਕੈਮਰਿਆਂ ਨੂੰ ਹਟਾ ਕੇ ਹਾਈ ਕੁਆਲਿਟੀ ਦੇ ਕੈਮਰੇ ਲਗਾਏ ਹਨ।

ਸਰਕਾਰ ਹੁਣ ਹਰ ਮੋਰਚੇ 'ਤੇ ਤਾਇਨਾਤ ਫ਼ੌਜੀਆਂ ਨੂੰ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਕਰ ਰਹੀ ਹੈ। ਨਵੇਂ ਅਤੇ ਆਧੁਨਿਕ ਹਥਿਆਰਾਂ ਦੇ ਨਾਲ-ਨਾਲ ਆਪਰੇਸ਼ਨਲ ਏਰੀਆ ਨੂੰ ਵੀ ਨਵੇਂ-ਨਵੇਂ ਉਪਕਰਣਾਂ ਨਾਲ ਲੈੱਸ ਕੀਤਾ ਜਾ ਰਿਹਾ ਹੈ। ਸਰਕਾਰੀ ਸੂਤਰਾਂ ਅਨੁਸਾਰ ਭਾਰਤੀ ਸੁਰੱਖਿਆ ਫ਼ੋਰਸਾਂ ਨੇ ਪੂਰਬੀ ਲੱਦਾਖ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤੱਕ ਚੀਨ 'ਤੇ ਨਜ਼ਰ ਬਣਾਈ ਰੱਖਣ ਲਈ ਕੈਮਰੇ ਅਤੇ ਸੈਂਸਰ 'ਚ ਤਬਦੀਲੀ ਕੀਤੀ ਹਨ ਅਤੇ ਪਹਿਲਾਂ ਨਾਲੋਂ ਜ਼ਿਆਦਾ ਗਿਣਤੀ 'ਚ ਇਨ੍ਹਾਂ ਨੂੰ ਲਗਇਆ ਗਿਆ ਹੈ। ਹਾਈ ਕੁਆਲਿਟੀ ਦੇ ਕੈਮਰੇ ਕਾਫ਼ੀ ਦੂਰ ਦੇ ਖੇਤਰਾਂ ਤੱਕ ਆਸਾਨੀ ਨਾਲ ਆਪਣੀ ਪਕੜ ਬਣਾ ਲੈਂਦੇ ਹਨ ਅਤੇ ਇਸ ਨਾਲ ਵਿਰੋਧੀਆਂ ਅਤੇ ਦੁਸ਼ਮਣਾਂ ਦੀਆਂ ਗਤੀਵਿਧੀਆਂ ਨੂੰ ਸਮਝਣ 'ਚ ਵੀ ਆਸਾਨੀ ਹੁੰਦੀ ਹੈ। ਇਨ੍ਹਾਂ ਕੈਮਰਿਆਂ ਦੀ ਮਦਦ ਨਾਲ ਫ਼ੌਜੀਆਂ ਨੂੰ ਹੁਣ ਦੁਸ਼ਮਣ ਦੀ ਹਰ ਗਤੀਵਿਧੀ ਦਾ ਆਸਾਨੀ ਨਾਲ ਪਤਾ ਲੱਗ ਸਕੇਗਾ ਅਤੇ ਸੁਰੱਖਿਆ ਫ਼ੋਰਸ ਪਹਿਲਾਂ ਤੋਂ ਹੀ ਕਿਸੇ ਸਥਾਨ 'ਤੇ ਪਹੁੰਚ ਸਕਣਗੇ।