ਭਾਰਤੀ ਫ਼ੌਜ ਦਾ ਚੀਤਾ ਹੈਲੀਕਾਪਟਰ ਜੰਮੂ-ਕਸ਼ਮੀਰ ‘ਚ ਹਾਦਸਾਗ੍ਰਸਤ

by jaskamal

ਨਿਊਜ਼ ਡੈਸਕ : ਭਾਰਤੀ ਫ਼ੌਜ ਦਾ ਚੀਤਾ ਹੈਲੀਕਾਪਟਰ ਜੰਮੂ-ਕਸ਼ਮੀਰ ਦੇ ਗੁਰੇਜ ਸੈਕਟਰ ਦੇ ਬਰਾਮ ਇਲਾਕੇ 'ਚ ਹਾਦਸਾਗ੍ਰਸਤ ਹੋ ਗਿਆ ਹੈ। ਹੈਲੀਕਾਪਟਰ ਦੇ ਪਾਇਲਟ ਤੇ ਹੋਰ ਸਟਾਫ ਦੇ ਬਚਾਅ ਲਈ ਸੁਰੱਖਿਆ ਬਲਾਂ ਦੀਆਂ ਸਰਚ ਪਾਰਟੀਆਂ ਬਰਫਬਾਰੀ ਵਾਲੇ ਖੇਤਰ 'ਚ ਪਹੁੰਚ ਰਹੀਆਂ ਹਨ। ਰੱਖਿਆ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਫ਼ੌਜ ਦਾ ਚੀਤਾ ਹੈਲੀਕਾਪਟਰ ਜੰਮੂ-ਕਸ਼ਮੀਰ ਦੇ ਗੁਰੇਜ ਸੈਕਟਰ ਦੇ ਬਰਾਮ ਇਲਾਕੇ 'ਚ ਹਾਦਸਗ੍ਰਸਤ ਹੋ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਬਲਾਂ ਦੀਆਂ ਸਰਚ ਪਾਰਟੀਆਂ ਬਰਫਵਾਰੀ ਵਾਲੇ ਖੇਤਰ 'ਚ ਪੁੱਜ ਰਹੀਆਂ ਹਨ। ਹੋਰ ਵੇਰਵਿਆਂ ਦੀ ਉਡੀਕ ਹੈ। ਉਨ੍ਹਾਂਂ ਅੱਗੇ ਕਿਹਾ ਕਿ ਜਲਦ ਹੀ ਟੀਮਾਂ ਪੁੱਜ ਕੇ ਬਚਾਅ ਕਾਰਜ ਸ਼ੁਰੂ ਕਰ ਦੇਣਗੀਆਂ ਤੇ ਜਲਦ ਹੀ ਹੈਲੀਕਾਪਟਰ ਚੀਤਾ ਦੇ ਸਟਾਫ ਨੂੰ ਬਚਾਅ ਲਿਆ ਜਾਵੇਗਾ।

More News

NRI Post
..
NRI Post
..
NRI Post
..