ਭਾਰਤੀ ਨੌਜਵਾਨ ਨੇ ਅਮਰੀਕੀ ਲੋਕਾਂ ਨੂੰ ਲਗਾਇਆ 7 ਕਰੋਡ਼ ਤੋਂ ਵੱਧ ਦਾ ਚੂਨਾ

by vikramsehajpal

ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਭਾਰਤ ਦੇ ਦਿੱਲੀ ਦੇ ਰਹਿਣ ਵਾਲੇ 33 ਸਾਲਾਂ ਦੇ ਨੌਜਵਾਨ ਹਿਮਾਂਸ਼ੂ ਅਸਰੀ ਨੂੰ ਅਮਰੀਕਾ ਵਿਚ ਧੋਖਾਧੜੀ ਦੇ ਦੋਸ਼ ਵਿਚ ਕਾਬੂ ਕੀਤਾ ਗਿਆ ਹੈ। ਉਸ ਨੇ ਆਪਣਾ ਅਪਰਾਧ ਅਦਾਲਤ ਵਿਚ ਸਵੀਕਾਰ ਕਰ ਲਿਆ ਹੈ। ਹਿਮਾਂਸ਼ੂ ਭਾਰਤ ਦੇ ਕਾਲ ਸੈਂਟਰਾਂ ਦੇ ਮਾਧਿਅਮ ਨਾਲ ਇਹ ਕਹਿ ਕੇ ਅਮਰੀਕਾ ਦੇ ਲੋਕਾਂ ਨੂੰ ਫਸਾਉਂਦਾ ਸੀ ਕਿ ਉਨ੍ਹਾਂ ਦੇ ਕੰਪਿਊਟਰ ਵਿਚ ਮਾਲਵੇਅਰ ਹੈ। ਬਾਅਦ ਵਿਚ ਉਨ੍ਹਾਂ ਤੋਂ ਧਨ ਠੱਗ ਲੈਂਦਾ ਸੀ।

ਉਸ ਨੇ ਅਜਿਹੇ 325 ਕਾਲ ਕਰਕੇ ਲੋਕਾਂ ਤੋਂ ਸੱਤ ਕਰੋੜ ਰੁਪਏ ਤੋਂ ਜ਼ਿਆਦਾ ਠੱਗੇ। ਦੱਸ ਦਈਏ ਕੀ ਮਾਲਵੇਅਰ ਕੰਪਿਊਟਰ ਦਾ ਸਾਫਟਵੇਅਰ ਪ੍ਰਰੋਗਰਾਮ ਹੁੰਦਾ ਹੈ ਜਿਸ ਨੂੰ ਹੈਕਰਸ ਕੰਪਿਊਟਰ ਤੋਂ ਪਰਸਨਲ ਡਾਟਾ ਚੋਰੀ ਕਰਨ ਵਿਚ ਇਸਤੇਮਾਲ ਕਰਦੇ ਹਨ। ਮਾਲਵੇਅਰ ਨੂੰ ਠੀਕ ਕਰਨ ਦੇ ਨਾਂ 'ਤੇ ਹੀ ਅਮਰੀਕਾ ਦੇ ਪੀੜਤਾਂ ਤੋਂ ਹਿਮਾਂਸ਼ੂ ਪੈਸੇ ਠੱਗ ਲੈਂਦਾ ਸੀ ਜਦਕਿ ਕੰਪਿਊਟਰ ਵਿਚ ਅਜਿਹਾ ਕੁਝ ਵੀ ਨਹੀਂ ਹੁੰਦਾ ਸੀ।

ਹਿਮਾਂਸ਼ੂ ਕਾਲ ਕਰਦੇ ਹੋਏ ਆਪਣੇ ਆਪ ਨੂੰ ਕੰਪਿਊਟਰ ਪ੍ਰਰੋਟੈਕਸ਼ਨ ਕੰਪਨੀ ਦਾ ਐਕਸਪਰਟ ਦੱਸਦਾ ਸੀ। ਉਸ ਨੇ ਇਹ ਧੋਖਾਧੜੀ 2015 ਤੋਂ ਲੈ ਕੇ 2020 ਤਕ ਕੀਤੀ। ਅਮਰੀਕਾ ਵਿਚ ਰੋਡੇ ਦੀ ਫੈੇਡਰਲ ਅਦਾਲਤ ਵਿਚ ਭਾਰਤੀਆਂ ਦੀ ਧੋਖਾਧੜੀ ਦਾ ਇਹ ਚੌਥਾ ਮਾਮਲਾ ਹੈ। ਅਪਰਾਧ ਸਵੀਕਾਰ ਕਰਨ ਪਿੱਛੋਂ ਉਸ ਨੂੰ 18 ਫਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ।

More News

NRI Post
..
NRI Post
..
NRI Post
..