ਆਸਟ੍ਰੇਲੀਆ ‘ਚ ਮਨੀ ਲਾਂਡਰਿੰਗ ਮਾਮਲੇ ਵਿਚ ਪੰਜਾਬੀ ਸਣੇ 2 ਗ੍ਰਿਫਤਾਰ

by mediateam

ਸਿਡਨੀ ਡੈਸਕ (ਵਿਕਰਮ ਸਹਿਜਪਾਲ) : ਆਸਟ੍ਰੇਲੀਆ ਦੀ ਸਿਡਨੀ ਪੁਲਸ ਨੇ ਗੈਰ-ਕਾਨੂੰਨੀ ਤਰੀਕੇ ਨਾਲ 100 ਮਿਲੀਅਨ ਡਾਲਰ ਦੇ ਮਨੀ ਲਾਂਡਰਿੰਗ ਕਰਨ ਵਾਲਿਆਂ ਨੂੰ ਹਿਰਾਸਤ ਵਿਚ ਲਿਆ ਹੈ। ਪੁਲਸ ਵਲੋਂ ਗਗਨਦੀਪ ਪਾਹਵਾ (30 ਸਾਲਾਂ) ਨੂੰ ਹਿਰਾਸਤ ਵਿਚ ਗਿਆ ਹੈ। ਉਸ 'ਤੇ ਦੋਸ਼ ਹੈ ਕਿ ਉਸ ਨੇ ਆਪਣੇ ਇਕ ਸਾਥੀ ਨਾਲ ਮਿਲ ਕੇ ਹਵਾਲਾ ਕਾਰੋਬਾਰ ਕਰਦਾ ਹੈ। ਗਗਨਦੀਪ ਸਿਡਨੀ ਵਿਚ ਸਕਿਓਰਿਟੀ ਕੰਪਨੀ ਚਲਾਉਂਦਾ ਹੈ, ਜਿਸ ਨੂੰ ਪੁਲਸ ਵਲੋਂ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ। 

ਇਸ ਸਾਰੇ ਕੰਮ ਪਿਛੇ ਮਾਸਟਰ ਮਾਈਂਡ ਗਗਨਦੀਪ ਹੀ ਸੀ। ਜਦੋਂ ਗਿਲਫੋਰਡ ਵੈਸਟ ਪੁਲਸ ਵਲੋਂ ਗਗਨਦੀਪ ਦੇ ਦਫ਼ਤਰ 'ਚ ਛਾਪੇਮਾਰੀ ਕੀਤੀ ਗਈ ਤਾਂ ਪੁਲਸ ਨੇ ਉਥੋਂ 4 ਲੱਖ ਡਾਲਰ ਨਗਦ, 10 ਹਜ਼ਾਰ ਡਾਲਰ ਦੀ ਕੀਮਤ ਦਾ ਸੋਨਾ, ਇਲੈਕਟ੍ਰਾਨਿਕ ਯੰਤਰ, ਥੋੜੀ ਜਿਹੀ ਡਰੱਗ, ਕੰਪਿਊਟਰ, ਡਿਜ਼ਾਈਨਰ ਜਿਊਲਰੀ ਅਤੇ ਫੋਰਡ ਮੁਸਟੈਂਗ ਕਾਰ ਜ਼ਬਤ ਕੀਤੀ ਹੈ। ਗਗਨਦੀਪ ਤੇ ਉਸ ਦੀ ਦੋਸਤ ਦੋਵੇਂ ਹੀ ਇਹ ਕੰਮ ਕਰਦੇ ਸਨ। 

ਪੁਲਸ ਵਲੋਂ ਇਨ੍ਹਾਂ ਵਿਰੁੱਧ ਦੋਸ਼ ਲਗਾਏ ਗਏ ਹਨ ਕਿ ਪਿਛਲੇ 4 ਸਾਲ ਤੋਂ ਗਗਨਦੀਪ ਤੇ ਉਸ ਦੇ ਸਾਥੀ ਇਹ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਨੇ ਪੈਸੇ ਖੁਰਦ-ਬੁਰਦ ਕੀਤੇ ਹਨ। ਇਸ ਤੋਂ ਇਲਾਵਾ ਹੁਣ ਪੁਲਸ ਵਲੋਂ ਨਿਊ ਸਾਊਥ ਵੇਲਜ਼ ਵਿਚ ਵੀ ਛਾਪੇ ਮਾਰੇ ਜਾਣਗੇ। ਤੁਹਾਨੂੰ ਦੱਸ ਦਈਏ ਕਿ ਗਗਨਦੀਪ ਦੇ ਸਾਥੀ ਵਜੋਂ ਉਸ ਦੀ ਪ੍ਰੇਮਿਕਾ ਗੋਪਾਲੀ ਢੱਲ (29 ਸਾਲਾ) ਵੀ ਉਸ ਦਾ ਇਸ ਕੰਮ ਵਿਚ ਸਾਥ ਦੇ ਰਹੀ ਸੀ, ਜੋ ਕਿ ਉਸ ਨਾਲ ਸੁਰੱਖਿਆ ਕੰਪਨੀ ਵਿਚ ਡਾਇਰੈਕਟਰ ਵਜੋਂ ਕੰਮ ਕਰਦੀ ਸੀ। ਉਸ ਨੂੰ ਵੀ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। 

More News

NRI Post
..
NRI Post
..
NRI Post
..