ਕੈਲੀਫ਼ੋਰਨੀਆ ਡੈਸਕ (Vikram Sehajpal) : ਅਮਰੀਕੀ ਨਾਗਰਿਕ ਨੂੰ ਭਾਰਤੀ ਵਿਦਿਆਰਥੀ ਅਭਿਸ਼ੇਕ ਸੁਦੇਸ਼ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਦੇ ਦੋਸ਼ੀ ਨੂੰ ਸੈਨ ਬੈਰਨਾਰਡੀਨੋ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਪੁਲਿਸ ਨੇ ਐਤਵਾਰ ਨੂੰ ਜਾਣਕਾਰੀ ਦਿੱਤੀ ਹੈ।
ਇਸ ਵਿਅਕਤੀ ਦਾ ਨਾਂਅ ਏਰਿਕ ਟਰਨਰ ਦੱਸਿਆ ਜਾ ਰਿਹਾ ਹੈ। ਪੁਲਿਸ ਮੁਤਾਬਿਕ ਏਰਿਕ ਖ਼ੁਦ ਪੁਲਿਸ ਸਟੇਸ਼ਨ ਆਇਆ ਤੇ ਉਸ ਨੇ ਆਤਮ ਸਮਰਪਣ ਕਰ ਦਿੱਤਾ। 25 ਸਾਲਾ ਸੁਦੇਸ਼ ਦਾ ਕਤਲ ਉਸ ਹੋਟਲ ਦੇ ਬਾਹਰ ਕੀਤਾ ਸੀ ਜਿੱਥੇ ਉਹ ਪਾਰਟ ਟਾਈਮ ਵਰਕਰ ਦੇ ਤੌਰ 'ਤੇ ਕੰਮ ਕਰਦਾ ਸੀ।



