ਹੁਣ ਦੁਬਈ ਦੇ ਸਾਰੇ ਹਵਾਈ ਅੱਡਿਆਂ ‘ਤੇ ਚੱਲੇਗੀ ਭਾਰਤੀ ਕਰੰਸੀ

by mediateam

ਡੁਬਾਣੀ ਡੈਸਕ (ਵਿਕਰਮ ਸਹਿਜਪਾਲ) : ਦੁਬਈ ਦੇ ਸਾਰੇ ਹਵਾਈ ਅੱਡਿਆਂ 'ਤੇ ਹੁਣ ਖ਼ਰੀਦੋ-ਫਰੋਖ਼ਤ ਲਈ ਭਾਰਤੀ ਰੁਪਏ ਸਵੀਕਾਰ ਕੀਤੇ ਜਾਣਗੇ । ਭਾਰਤੀ ਸੈਲਾਨੀਆਂ ਲਈ ਇਹ ਵੱਡੀ ਖੁਸ਼ਖ਼ਬਰੀ ਹੈ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਦੁਬਈ ਸੈਰ-ਸਪਾਟੇ ਲਈ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਵਿਚ ਕਾਫ਼ੀ ਇਜ਼ਾਫ਼ਾ ਹੋਇਆ ਹੈ । ਭਾਰਤੀ ਕਰੰਸੀ ਹੁਣ ਦੁਬਈ ਕੌਮਾਂਤਰੀ ਹਵਾਈ ਅੱਡੇ 'ਤੇ ਸਵੀਕਾਰ ਕੀਤੀ ਜਾਵੇਗੀ। ਦੁਬਈ ਦੇ ਇਕ ਡਿਊਟੀ ਫ਼ਰੀ ਸਟਾਫ਼ ਮੈਂਬਰ ਨੇ ਕਿਹਾ ਕਿ ਉਹ ਹੁਣ ਭਾਰਤੀ ਕਰੰਸੀ ਸਵੀਕਾਰ ਕਰ ਰਹੇ ਹਨ। ਇਸ ਤੋਂ ਪਹਿਲਾਂ ਭਾਰਤੀ ਸੈਲਾਨੀਆਂ ਨੂੰ ਕਰੰਸੀ ਵਟਾਉਣ ਬਦਲੇ ਨੁਕਸਾਨ ਉਠਾਉਣਾ ਪੈਂਦਾ ਸੀ। ਦੁਬਈ ਦੇ ਸਾਰੇ ਹਵਾਈ ਅੱਡਿਆਂ 'ਤੇ ਹੁਣ ਭਾਰਤੀ ਕਰੰਸੀ 'ਚ ਲੈਣ-ਦੇਣ ਹੋ ਸਕੇਗਾ । ਦੁਬਈ ਕੌਮਾਂਤਰੀ ਹਵਾਈ ਅੱਡੇ ਦੇ ਤਿੰਨਾਂ ਟਰਮਿਨਲਾਂ 'ਤੇ ਅਤੇ ਮਖਤੂਮ ਹਵਾਈ ਅੱਡੇ 'ਤੇ ਭਾਰਤੀ ਕਰੰਸੀ ਸਵੀਕਾਰ ਕੀਤੀ ਜਾਵੇਗੀ। 

ਪਿਛਲੇ ਸਾਲ ਦੁਬਈ ਏਅਰਪੋਰਟ ਤੋਂ ਕਰੀਬ ਨੌਂ ਕਰੋੜ ਯਾਤਰੀ ਲੰਘੇ। ਇਨ੍ਹਾਂ 'ਚ 1.22 ਕਰੋੜ ਯਾਤਰੀ ਭਾਰਤੀ ਸਨ। ਭਾਰਤੀ ਯਾਤਰੀਆਂ ਨੂੰ ਦੁਬਈ ਦੀ ਡਿਊਟੀ ਫਰੀ ਦੁਕਾਨਾਂ 'ਤੇ ਖ਼ਰੀਦਦਾਰੀ ਤੋਂ ਪਹਿਲਾਂ ਰੁਪਇਆ ਡਾਲਰ, ਦਿਰਹਮ ਜਾਂ ਯੂਰੋ 'ਚ ਬਦਲਣਾ ਪੈਂਦਾ ਸੀ। ਖ਼ਬਰ 'ਚ ਕਿਹਾ ਗਿਆ ਹੈ ਕਿ ਰੁਪਿਆ ਦੁਬਈ 'ਚ ਡਿਊਟੀ ਫ੍ਰੀ ਦੁਕਾਨਾਂ 'ਤੇ ਸਵੀਕਾਰ ਕੀਤੀ ਜਾਣਵਾਲੀ 16ਵੀਂ ਕਰੰਸੀ ਹੈ। ਇੱਥੇ ਦਸੰਬਰ 1983 'ਚ ਦੂਜੀ ਕਰੰਸੀ ਨੂੰ ਸਵੀਕਾਰ ਕਰਨ ਦੀ ਸ਼ੁਰੂਆਤ ਹੋਈ ਸੀ। ਸੂਤਰਾਂ ਦਾ ਕਹਿਣਾ ਹੈ ਕਿ ਭਾਰਤੀ ਸੈਲਾਨੀਆਂ ਲਈ ਇਹ ਚੰਗੀ ਖ਼ਬਰ ਹੈ, ਕਿਉਂਕਿ ਉਨ੍ਹਾਂ ਨੂੰ ਐਕਸਚੇਂਜ ਦਰਾਂ ਦੇ ਰੂਪ 'ਚ ਇਕ ਵੱਡੀ ਰਕਮ ਗੁਆਉਣੀ ਪੈਂਦੀ ਸੀ।

More News

NRI Post
..
NRI Post
..
NRI Post
..