ਆਸਟ੍ਰੇਲੀਆ ‘ਚ ਸੂਟਕੇਸ ਵਿਚੋਂ ਮਿਲੀ ਭਾਰਤੀ ਮੂਲ ਦੀ ਡਾਕਟਰ ਦੀ ਲਾਸ਼

by mediateam

ਸਿਡਨੀ (ਵਿਕਰਮ ਸਹਿਜਪਾਲ) : ਸਿਡਨੀ 'ਚ ਭਾਰਤੀ ਮੂਲ ਦੀ ਡਾਕਟਰ ਦੀ ਲਾਸ਼ ਸੂਟਕੇਸ ਵਿਚੋਂ ਮਿਲੀ ਹੈ। ਸੂਟਕੇਸ ਪੂਰਵੀ ਸਿਡਨੀ ਦੀ ਸੜਕ 'ਤੇ ਪਾਰਕ ਕੀਤੀ ਗਈ ਕਾਰ ਵਿਚ ਹੀ ਰੱਖਿਆ ਸੀ। ਉਹ ਇੱਥੇ ਦੇ ਭੀੜ ਵਾਲੇ ਇਲਾਕੇ ਤੋਂ ਐਤਵਾਰ ਨੂੰ ਲਾਪਤਾ ਹੋ ਗਈ ਸੀ। 


ਆਖਰੀ ਵਾਰ ਉਨ੍ਹਾਂ ਜੌਰਜ ਸਟਰੀਟ ਦੇ ਮੇਕ ਡੋਨਾਲਡ ਰੈਸਟੋਰੈਂਟ ਵਿਚ ਲਾਈਨ ਵਿਚ ਖੜ੍ਹੇ ਦੇਖਿਆ ਗਿਆ ਸੀ। ਡਾਕਟਰ ਦਾ ਨਾਮ ਡਾ. ਪ੍ਰੀਤੀ ਰੈਡੀ ਹੈ ਅਤੇ ਉਹ ਡੈਂਟਿਸਟ ਸਨ, ਉਨ੍ਹਾਂ ਦੀ ਉਮਰ 32 ਸਾਲ ਦਸੀ ਜਾ ਰਹੀ ਹੈ| ਨਿਊ ਸਾਊਥ ਵੇਲਸ ਪੁਲਿਸ ਨੇ ਦੱਸਿਆ ਕਿ ਮਿਸ ਰੇਡੀ ਅਤੇ ਉਨ੍ਹਾਂ ਦਾ ਪ੍ਰੇਮੀ ਐਤਵਾਰ ਨੂੰ ਸਿਡਨੀ ਦੇ Îਇੱਕ ਹੋਟਲ ਵਿਚ ਰੁਕੇ ਸਨ। 


ਉਨ੍ਹਾਂ ਦੇ ਸਾਬਕਾ ਪ੍ਰੇਮੀ ਦੀ ਵੀ ਹਾਲ ਹੀ ਵਿਚ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਇਹ ਘਟਨਾ ਵੀ ਜਾਣ ਬੁੱਝ ਕੇ ਅੰਜਾਮ ਦਿੱਤੀ ਲੱਗਦੀ ਹੈ। ਰੇਡੀ ਨੇ ਆਖਰੀ ਵਾਰ ਅਪਣੇ ਪਰਿਵਾਰ ਨਾਲ ਐਤਵਾਰ ਸਵੇਰੇ 11 ਵਜੇ ਗੱਲ ਕੀਤੀ ਸੀ।


ਉਨ੍ਹਾਂ ਕਿਹਾ ਸੀ ਕਿ ਉਹ ਨਾਸ਼ਤਾ ਕਰਨ ਤੋਂ ਬਾਅਦ ਘਰ ਆ ਰਹੀ ਹੈ। ਨਹੀਂ ਪੁੱਜੀ ਤਾਂ ਪਰਵਾਰ ਵਾਲਿਆਂ ਨੇ ਪੁਲਿਸ ਨਾਲ ਸੰਪਰਕ ਕੀਤਾ। ਰੇਡੀ ਦੀ ਕਾਰ ਮੰਗਲਵਾਰ ਨੂੰ ਕਿੰਗਸਫੋਰਡ ਵਿਚ ਸਟਰੈਕਨ ਲੇਨ ਵਿਚ ਖੜ੍ਹੀ ਮਿਲੀ।

More News

NRI Post
..
NRI Post
..
NRI Post
..