ਇੰਡੋਨੇਸ਼ੀਆ ‘ਚ ਭਾਰਤੀ ਪਰਿਵਾਰ ਦੀ ਸ਼ਰਮਨਾਕ ਕਰਤੂਤ ਨੇ ਬਦਨਾਮ ਕਰਵਾਇਆ ਭਾਰਤ ਦਾ ਨਾਂ (ਵੀਡੀਓ)

by mediateam

ਵੈੱਬ ਡੈਸਕ (ਵਿਕਰਮ ਸਹਿਜਪਾਲ) : ਇੰਡੋਨੇਸ਼ੀਆ 'ਚ ਭਾਰਤੀ ਪਰਿਵਾਰ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ। ਇੰਡੋਨੇਸ਼ੀਆ ਘੁੰਮਣ ਗਏ ਪਰਿਵਾਰ ਨੇ ਇਕ ਅਜੇਹੀ ਕਰਤੂਤ ਕੀਤੀ ਜਿਸ ਦੀ ਵੀਡੀਓ ਸੋਸ਼ਲ ਮੀਡਿਆ ਤੇ ਵੀ ਵਾਇਰਲ ਹੋ ਰਹੀ ਹੈ। ਦਰਅਸਲ ਇੰਡੋਨੇਸ਼ੀਆ ਦੇ ਬਾਲੀ ਸਥਿਤ ਇਕ ਹੋਟਲ ਵਿਚ ਭਾਰਤੀ ਪਰਿਵਾਰ ਠਹਰਿਆ ਸੀ, ਜਿਥੋਂ ਪਰਿਵਾਰ ਜਦੋਂ ਹੋਟਲ ਛੱਡ ਕੇ ਜਾਣ ਲੱਗਾ ਤਾਂ ਪਰਿਵਾਰ ਵਲੋਂ ਹੋਟਲ ਦੀਆਂ ਕਈ ਚੀਜਾਂ ਚੋਰੀ ਕਰ ਲਈਆਂ ਗਈਆਂ, ਜਿਸ ਸਬੰਧੀ ਹੋਟਲ ਸਟਾਫ ਨੂੰ ਪਤਾ ਲੱਗ ਗਿਆ ਅਤੇ ਹੋਟਲ ਛੱਡ ਕੇ ਜਾਣ ਲੱਗੇ ਪਰਿਵਾਰ ਨੂੰ ਹੋਟਲ ਸਟਾਫ ਨੇ ਰੋਕਿਆ ਅਤੇ ਉਨ੍ਹਾਂ ਦਾ ਬੈਗ ਚੈੱਕ ਕੀਤਾ।

ਬੈਗ ਵਿਚੋਂ ਕੁਝ ਤੌਲੀਏ, ਇਲੈਕਟ੍ਰਾਨਿਕ ਸਾਮਾਨ, ਸਜਾਵਟੀ ਵਸਤਾਂ ਆਦਿ ਹੋਰ ਕੀਮਤੀ ਸਾਮਾਨ ਬਰਾਮਦ ਕੀਤਾ ਗਿਆ। ਪਰਿਵਾਰ ਵਿਚੋਂ ਇਕ ਔਰਤ ਨੇ ਕਿਹਾ ਕਿ ਸਾਨੂੰ ਇਸ 'ਤੇ ਬਹੁਤ ਖੇਦ ਹੈ। ਇਹ ਇਕ ਫੈਮਿਲੀ ਟੂਰ ਹੈ। ਅਸੀਂ ਇਸ ਦਾ ਭੁਗਤਾਨ ਕਰਾਂਗੇ। 
ਕਿਰਪਾ ਕਰਕੇ ਸਾਨੂੰ ਜਾਣ ਦਿਓ ਕਿਉਂਕਿ ਸਾਡੀ ਫਲਾਈਟ ਦਾ ਟਾਈਮ ਹੋ ਰਿਹਾ ਹੈ। ਹੋਟਲ ਸਟਾਫ ਮੈਂਬਰ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਤੁਹਾਡੇ ਕੋਲ ਬਹੁਤ ਪੈਸਾ ਹੈ ਪਰ ਇਹ ਕੋਈ ਚੰਗੀ ਗੱਲ ਨਹੀਂ ਹੈ। ਇਸ ਸਾਰੀ ਘਟਨਾ ਦੀ ਵੀਡੀਓ ਇਕ ਵਿਅਕਤੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀ ਗਈ। ਜਿਸ 'ਤੇ ਉਸ ਨੇ ਲਿਖਿਆ ਕਿ ਇਨ੍ਹਾਂ ਲੋਕਾਂ ਦੀਆਂ ਹਰਕਤਾਂ ਕਾਰਨ ਭਾਰਤ ਦਾ ਨਾਂ ਬਦਨਾਮ ਹੋ ਰਿਹਾ ਹੈ। ਇਸ ਤਰ੍ਹਾਂ ਦੇ ਲੋਕਾਂ ਦਾ ਪਾਸਪੋਰਟ ਰੱਦ ਹੋ ਜਾਣਾ ਚਾਹੀਦਾ ਹੈ।

More News

NRI Post
..
NRI Post
..
NRI Post
..