ਭਾਰਤੀ ਸਰਹੱਦ ਵਿੱਚ ਆਏ ਪਾਕਿਸਤਾਨੀ ਜਹਾਜ਼ , ਭਾਰਤ ਨੇ ਇਕ ਜਹਾਜ਼ ਸੁੱਟਿਆ ਥੱਲੇ

by mediateam

ਸ਼੍ਰੀਨਗਰ , 27 ਫਰਵਰੀ ( NRI MEDIA )

ਪੁਲਵਾਮਾ ਹਮਲੇ ਤੋਂ ਬਾਅਦ ਕੱਲ ਭਾਰਤੀ ਸੈਨਾ ਨੇ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ਤੇ ਹਮਲਾ ਕੀਤਾ ਸੀ , ਜਿਸ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਬੌਖਲਾ ਚੁੱਕਾ ਹੈ , ਪਾਕਿਸਤਾਨ ਨੇ ਹੁਣ ਨਵੀਂ ਹਿਮਾਕਤ ਕਰਦੇ ਹੋਏ ਭਾਰਤ ਦੇ ਸਰਹੱਦੀ ਖੇਤਰ ਵਿੱਚ ਆਉਣ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਸੈਨਾ ਦੀ ਮੁਸਤੈਦੀ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਭੱਜਣਾ ਪਿਆ , ਏ ਐਨ ਆਈ ਨਿਊਜ ਏਜੰਸੀ ਨੇ ਜਾਣਕਾਰੀ ਦਿੱਤੀ ਹੈ ਕਿ ਇਕ ਪਾਕਿਸਤਾਨੀ ਜਹਾਜ਼ ਨੂੰ ਭਾਰਤੀ ਸੈਨਾ ਵਲੋਂ ਨੌਸ਼ਹਿਰਾ ਸੈਕਟਰ ਵਿੱਚ ਮਾਰ ਸੁੱਟਿਆ ਗਿਆ ਹੈ , ਇਸ ਤੋਂ ਬਾਅਦ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਦੇ ਜਹਾਜ਼ ਨੂੰ ਮਾਰਨ ਦੀ ਪੁਸ਼ਟੀ ਕੀਤੀ ਹੈ |


ਪਾਕਿਸਤਾਨੀ ਹਵਾਈ ਫੌਜ ਦੇ ਐਫ -16 ਜਹਾਜ਼ ਬੁੱਧਵਾਰ ਨੂੰ ਭਾਰਤੀ ਹਵਾਈ ਸੈਨਾ ਵਿੱਚ ਦਾਖਲ ਹੋਏ ਸਨ, ਇਹ ਜਹਾਜ਼ ਨੌਸ਼ਹਿਰਾ ਸੈਕਟਰ ਦੇ ਬੀਚਮਾਰ ਗੂਲ ਵਿਚ ਦਾਖ਼ਲ ਹੋਇਆ ਅਤੇ ਪਹਾੜਾਂ ਵਿਚ ਰਾਕੇਟ ਸੁੱਟ ਕੇ ਭੱਜ ਗਏ |


ਪਾਕਿਸਤਾਨੀ ਹਵਾਈ ਫੌਜ ਦੇ ਜਹਾਜ਼ਾਂ ਨੇ ਭਾਰਤੀ ਖੇਤਰ ਵਿੱਚ ਰਾਕਟ ਦਾਗੇ ਹਨ ਪਰ ਭਾਰਤੀ ਲੋਕ ਅਤੇ ਸੈਨਾ ਨੂੰ ਇਸ ਨਾਲ ਕੋਈ ਵੀ ਨੁਕਸਾਨ ਨਹੀਂ ਪਹੁੰਚਣ ਦੀ ਖਬਰ ਹੈ , ਇਸਦੇ ਨਾਲ ਹੀ ਸਰਹੱਦ ਦੇ ਖੇਤਰਾਂ ਵਿੱਚ ਵੱਡੇ ਪੱਧਰ ਤੇ ਪਾਕਿਸਤਾਨ ਵਲੋਂ ਸੀਜ਼ਫਾਇਰ ਦਾ ਉਲੰਘਣ ਕੀਤਾ ਜਾ ਰਿਹਾ ਹੈ , ਭਾਰਤ ਨੇ ਪਾਕਿਸਤਾਨੀ ਹਵਾਈ ਫੌਜ ਦੇ ਜਹਾਜ਼ਾਂ ਨੂੰ ਤਿੰਨ ਕਿਲੋਮੀਟਰ ਅੰਦਰ ਆਉਂਦੇ ਹੀ ਮਾਰ ਸੁੱਟਿਆ ਹੈ , ਜੋ ਭਾਰਤੀ ਫੌਜ ਲਈ ਵੱਡੀ ਕਾਮਯਾਬੀ ਹੈ |


More News

NRI Post
..
NRI Post
..
NRI Post
..