ਭਾਰਤੀ ਆਈ.ਟੀ. ਵਰਕਰਾਂ ਵਾਸਤੇ ਮਾੜੀ ਖ਼ਬਰ,ਐੱਚ-1ਬੀ ਵੀਜ਼ਾ ਤੇ ਟਰੰਪ ਵਲੋਂ ਬੈਨ ਦੀ ਮਿਆਦ ਚ ਵਾਧਾ

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ): ਕੋਰੋਨਾ ਕਾਲ ਕਰਕੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 31 ਮਾਰਚ ਤੱਕ ਅਮਰੀਕਾ ਦੇ ਗ੍ਰੀਨ ਕਾਰਡ ਅਤੇ ਕੰਮਕਾਜ਼ੀ ਵੀਜ਼ਾ 'ਤੇ ਲੱਗੀ ਰੋਕ ਦੀ ਮਿਆਦ 3 ਮਹੀਨਿਆਂ ਤੱਕ ਵਧਾ ਦਿੱਤੀ ਹੈ। ਟਰੰਪ ਨੇ ਕਿਹਾ ਕਿ ਕੋਰੋਨਾਵਾਇਰਸ ਦਾ ਇਲਾਜ ਅਤੇ ਵੈਕਸੀਨ ਉਪਲਬਧ ਹੈ ਪਰ ਕਿਰਤ ਬਾਜ਼ਾਰ ਅਤੇ ਭਾਈਚਾਰਕ ਸਿਹਤ 'ਤੇ ਮਹਾਮਾਰੀ ਦਾ ਅਸਰ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ। ਇਸ ਫ਼ੈਸਲੇ ਨਾਲ ਵੱਡੀ ਗਿਣਤੀ ਵਿਚ ਭਾਰਤੀ ਆਈ.ਟੀ.ਵਰਕਰਾਂ ਅਤੇ ਕਈ ਅਮਰੀਕੀ ਤੇ ਭਾਰਤੀ ਕੰਪਨੀਆਂ ਪ੍ਰਭਾਵਿਤ ਹੋਣਗੀਆਂ ਜਿਹਨਾਂ ਨੂੰ ਅਮਰੀਕੀ ਸਰਕਾਰ ਨੇ ਐੱਚ-1ਬੀ ਵੀਜ਼ਾ ਜਾਰੀ ਕੀਤਾ ਸੀ।

ਟਰੰਪ ਨੇ ਪਿਛਲੇ ਸਾਲ 22 ਅਪ੍ਰੈਲ ਅਤੇ 22 ਜੂਨ ਵਿਭਿੰਨ ਸ਼੍ਰੇਣੀਆਂ ਦੇ ਕਾਰਜ਼ ਵੀਜ਼ਾ 'ਤੇ ਪਾਬੰਦੀ ਲਗਾਉਣ ਦਾ ਆਦੇਸ਼ ਦਿੱਤਾ ਸੀ। ਉਕਤ ਆਦੇਸ਼ 31 ਦਸੰਬਰ ਨੂੰ ਖਤਮ ਹੋ ਰਿਹਾ ਸੀ ਅਤੇ ਉਸ ਤੋਂ ਕੁਝ ਘੰਟੇ ਪਹਿਲਾਂ ਹੀ ਟਰੰਪ ਨੇ ਵੀਰਵਾਰ ਨੂੰ ਇਸ ਨੂੰ 31 ਮਾਰਚ ਤੱਕ ਵਧਾਉਣ ਦੀ ਘੋਸ਼ਣਾ ਕੀਤੀ।ਉੱਥੇ ਦੂਜੇ ਪਾਸੇ ਕੋਰਟ ਨੇ ਇਸ ਨਿਯਮ 'ਤੇ ਟਰੰਪ ਦਾ ਸਮਰਥਨ ਕੀਤਾ ਹੈ ਕਿ ਨਵੇਂ ਪ੍ਰਵਾਸੀਆਂ ਨੂੰ ਆਪਣਾ ਖੁਦ ਦਾ ਸਿਹਤ ਬੀਮਾ ਕਰਵਾਉਣਾ ਹੋਵੇਗਾ। ਸਾਲ 2020 ਦੇ ਆਖਰੀ ਦਿਨ ਹੋਈਆਂ ਇਹਨਾਂ ਦੋ ਤਬਦੀਲੀਆਂ ਨੇ ਇਹ ਦਿਖਾਇਆ ਕਿ ਕਾਂਗਰਸ ਤੋਂ ਸਮਰਥਨ ਨਾ ਮਿਲਣ ਦੇ ਬਾਵਜੂਦ ਟਰੰਪ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਨੂੰ ਹੋਰ ਪਾਬੰਦੀਸ਼ੁਦਾ ਬਣਾਉਣ ਵਿਚ ਸਫਲ ਰਹੇ ਹਨ।