ਅਮਰੀਕਾ : ਕਾਲ ਸੈਂਟਰ ਘੋਟਾਲਾ ਕੇਸ ਵਿੱਚ ਭਾਰਤੀ ਨੂੰ 8 ਸਾਲ ਦੀ ਸਜ਼ਾ

by mediateam

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਭਾਰਤ ਵਿੱਚ ਕਾਲ ਸੈਂਟਰ ਘੋਟਾਲਾ ਮਾਮਲੇ ਵਿੱਚ ਸ਼ਾਮਲ ਇੱਕ ਭਾਰਤੀ ਨਾਗਰਿਕ ਨੂੰ ਮੰਗਲਵਾਰ ਨੂੰ 8 ਸਾਲ 9 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ ਨਿਆਂ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਨਿਸ਼ਿਤ ਕੁਮਾਰ ਪਟੇਲ ਨੇ 9 ਜਨਵਰੀ ਨੂੰ ਆਪਣਾ ਜ਼ੁਰਮ ਕਬੂਲ ਕੀਤਾ ਸੀ। ਉਸ ਨੂੰ ਅਦਾਲਤ ਨੇ 2,00,000 ਡਾਲਰ ਦੇਣ ਅਤੇ ਅਕਤੂਬਰ 2018 ਵਿੱਚ ਜ਼ਬਤ ਕੀਤੀ ਇੱਕ 2015 ਲੈਂਡ ਰੋਵਰ ਵੀ ਜਮ੍ਹਾ ਕਰਵਾਉਣ ਦੇ ਹੁਕਮ ਦਿੱਤੇ ਹਨ।

ਪਟੇਲ ਨੇ ਅਮਰੀਕਾ ਵਾਸੀਆਂ ਤੋਂ ਪੈਸਾ ਵਸੂਲਣ ਲਈ 2014 ਅਤੇ 2016 ਵਿਚਕਾਰ ਅੰਦਰੂਨੀ ਮਾਲੀਆ ਸੇਵਾ (ਆਈਆਰਐਸ) ਅਧਿਕਾਰੀ ਬਣ ਕੇ ਅਮਰੀਕਾ ਸਥਿਤ ਸਹਿ-ਸਾਜ਼ਿਸ਼ਕਾਰਾਂ ਅਤੇ ਭਾਰਤ ਸਥਿਤ ਕਾਲ ਸੈਂਟਰਾਂ ਨਾਲ ਮਿਲ ਕੇ ਜ਼ੁਰਮ ਨੂੰ ਅੰਜ਼ਾਮ ਦਿੱਤਾ ਹੈ।

More News

NRI Post
..
NRI Post
..
NRI Post
..