ਭਾਰਤੀ ਜੈਵਲਿਨ ਥ੍ਰੋਅਰ ਖਿਡਾਰੀ ਨੀਰਜ ਚੋਪੜਾ ਨੇ ਫਿਰ ਰਚਿਆ ਇਤਿਹਾਸ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨੀਰਜ ਨੇ 87.66 ਮੀਟਰ ਜੈਵਲਿਨ ਸੁੱਟ ਕੇ ਪਹਿਲਾਂ ਸਥਾਨ ਹਾਸਲ ਕੀਤਾ ਹੈ। ਇਸ ਸੀਜ਼ਨ 'ਚ ਉਨ੍ਹਾਂ ਦੀ ਇਹ ਦੂਜੀ ਜਿੱਤ ਹੈ ।ਨੀਰਜ ਚੋਪੜਾ ਨੇ ਇਸ ਲੀਗ ਦੇ 5ਵੇਂ ਰਾਊਂਡ 'ਚ 87.66 ਮੋਟਰ ਦੇ ਥ੍ਰੋਅ ਨਾਲ ਇਹ ਖਿਤਾਬ ਜਿੱਤਿਆ ਹੈ। ਦੱਸ ਦਈਏ ਕਿ ਨੀਰਜ ਚੋਪੜਾ ਨੇ 2023 ਸੀਜ਼ਨ ਦੇ ਸ਼ਰੂਆਤ ਧਮਾਕੇਦਾਰ ਕੀਤੀ ਸੀ। ਉਨ੍ਹਾਂ ਨੇ ਦੋਵਾਂ ਵਿੱਚ ਡਾਇਮੰਡ ਲੀਗ 'ਚ ਜਿੱਤ ਹਾਸਲ ਕੀਤੀ ਸੀ। ਇਸ ਸੀਜ਼ਨ 'ਚ ਪਹਿਲਾਂ ਨੀਰਜ ਨੇ 88.67 ਮੀਟਰ ਭਾਲਾ ਸੁੱਟ ਕੇ ਗੋਲ੍ਡ ਮੈਡਲ ਆਪਣੇ ਨਾਮ ਕੀਤਾ ।ਚੋਪੜਾ ਨੇ ਟੋਕੀਓ ਓਲਪਿੰਕ ਵਿੱਚ ਸੋਨ ਤਮਗਾ ਜਿੱਤ ਕੇ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ।