ਦੁਬਈ ‘ਚ ਭਾਰਤੀ ਵਿਅਕਤੀ ਤੇ 15 ਵੈਬਸਾਈਟਾਂ ਹੈਕ ਕਰਨ ਦੇ ਲਗੇ ਦੋਸ਼, ਹੋਈ ਜੇਲ

by

ਦੁਬਈ (ਵਿਕਰਮ ਸਹਿਜਪਾਲ) : ਭਾਰਤੀ ਵਿਅਕਤੀ ਨੂੰ 15 ਵੈਬਸਾਈਟਾਂ ਹੈਕ ਕਰਨ ਦੇ ਦੋਸ਼ ਵਿਚ ਤਿੰਨ ਮਹੀਨੇ ਜੇਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਸ ਨੂੰ ਵਤਨ ਵਾਪਸ ਭੇਜਿਆ ਜਾਵੇਗਾ। ਗਲਫ ਨਿਊਜ਼ ਮੁਤਾਬਕ ਦੁਬਈ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਇਸ ਵਿਅਕਤੀ 'ਤੇ ਵੈਬਸਾਈਟ ਹੈਕ ਕਰਨ ਅਤੇ ਧਮਕੀ ਦੇਣ ਦੇ ਦੋਸ਼ ਲਗਾਏ। ਉਸ ਨੂੰ ਤਿੰਨ ਮਹੀਨੇ ਦੀ ਸਜ਼ਾ ਵੀ ਸੁਣਾਈ ਗਈ ਅਤੇ ਤੁਰੰਤ ਉਸ ਨੂੰ ਵਾਪਸ ਭੇਜਿਆ ਜਾਵੇਗਾ।

ਅਧਿਕਾਰਤ ਰਿਕਾਰਡ ਮੁਤਾਬਕ ਮੀਡੀਆ ਕੰਪਨੀ ਵਿਚ ਕੰਪਿਊਟਰ ਪ੍ਰੋਗਰਾਮਰ ਦੇ ਤੌਰ 'ਤੇ ਕੰਮ ਕਰਨ ਵਾਲੇ ਇਸ ਵਿਅਕਤੀ ਨੇ ਆਪਣੀ ਤਨਖਾਹ ਵਿਚੋਂ 4000 ਦਿਰਹਮ ਕਟੌਤੀ ਤੋਂ ਬਾਅਦ ਅਸਤੀਫਾ ਦੇ ਦਿੱਤਾ ਅਤੇ ਆਪਣੇ ਉਪਭੋਗਤਾ ਦੀਆਂ ਵੈਬਸਾਈਟਾਂ ਨੂੰ ਹੈਕ ਕਰਨ ਦੀ ਧਮਕੀ ਦਿੱਤੀ।

ਕੰਪਨੀ ਦੇ ਮਾਲਕ ਨੇ ਕਿਹਾ ਕਿ ਉਸ ਨੇ ਕੰਪਨੀ ਦੇ ਪ੍ਰੋਗਰਾਮਰ ਦੇ ਵ੍ਹਾਟਸਐਪ 'ਤੇ ਮੈਸੇਜ ਭੇਜਿਆ ਕਿ ਜੇਕਰ ਕੰਪਨੀ ਨੇ ਉਸ ਦੀ ਤਨਖਾਹ ਕੱਟੀ ਤਾਂ 4000 ਦਿਰਹਮ ਵਾਪਸ ਨਹੀਂ ਦਿੱਤੇ ਤਾਂ ਉਹ ਵੈਬਸਾਈਟਾਂ ਤਾਂ ਉਹ ਵੈਬਸਾਈਟਾਂ ਨੂੰ ਹੈਕ ਕਰ ਲਵੇਗਾ। ਵਿਅਕਤੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

More News

NRI Post
..
NRI Post
..
NRI Post
..