ਚੀਨ ‘ਚ ਮਰਤਾ ਭਾਰਤ ਦਾ ਪੁੱਤ !

by vikramsehajpal

ਵੈੱਬ ਡੈਸਕ (ਰਾਘਵ) - ਰਾਜਸਥਾਨ ਦੇ ਜਲੌਰ ਤੋਂ ਭਾਜਪਾ ਦੇ ਸੰਸਦ ਮੈਂਬਰ ਲੂੰਬਾਰਾਮ ਚੌਧਰੀ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਪੱਤਰ ਲਿਖ ਕੇ ਸੂਬੇ ਦੇ ਇਕ ਵਪਾਰੀ ਦੀ ਲਾਸ਼ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ, ਜਿਸ ਨੂੰ ਹਾਲ ਹੀ 'ਚ ਚੀਨ ਦੇ ਗੁਆਂਗਡੋਂਗ 'ਚ ਕਥਿਤ ਤੌਰ 'ਤੇ ਅਗਵਾ ਕਰ ਕਤਲ ਕਰ ਦਿੱਤਾ ਗਿਆ ਸੀ। ਦੱਸ ਦਈਏ ਕਿ ਮ੍ਰਿਤਕ ਸਤੀਸ਼ ਕੁਮਾਰ ਵਾਸੀ ਜਲੌਰ ਜ਼ਿਲ੍ਹੇ ਦੇ ਭੀਨਮਾਲ ਕਸਬੇ ਦਾ ਮੋਬਾਈਲ ਪਾਰਟਸ ਦਾ ਕਾਰੋਬਾਰ ਸੀ, ਜਿਸ ਲਈ ਉਹ ਅਕਸਰ ਚੀਨ ਜਾਂਦਾ ਰਹਿੰਦਾ ਸੀ।

ਕੁਝ ਦਿਨ ਪਹਿਲਾਂ ਉਸ ਦੇ ਪਰਿਵਾਰ ਨੂੰ ਫੋਨ ਆਇਆ ਸੀ, ਜਿਸ ਵਿਚ ਫੋਨ ਕਰਨ ਵਾਲੇ ਨੇ ਦਾਅਵਾ ਕੀਤਾ ਸੀ ਕਿ ਸਤੀਸ਼ ਨੂੰ ਅਗਵਾ ਕਰ ਲਿਆ ਗਿਆ ਹੈ ਅਤੇ ਉਸ ਨੂੰ 1 ਕਰੋੜ ਰੁਪਏ ਦੀ ਫਿਰੌਤੀ ਤੋਂ ਬਾਅਦ ਹੀ ਛੱਡਿਆ ਜਾਵੇਗਾ। ਹਾਲਾਂਕਿ, 26 ਜੂਨ ਨੂੰ, ਭਾਰਤੀ ਦੂਤਾਵਾਸ ਨੇ ਪਰਿਵਾਰ ਨੂੰ ਸੂਚਿਤ ਕੀਤਾ ਕਿ ਗਵਾਂਗਜ਼ੂ ਵਿੱਚ ਇੱਕ ਚਾਰ ਮੰਜ਼ਿਲਾ ਇਮਾਰਤ ਤੋਂ ਡਿੱਗਣ ਨਾਲ ਸਤੀਸ਼ ਦੀ ਮੌਤ ਹੋ ਗਈ ਹੈ, ਜਿਸ ਨਾਲ ਉਸਦਾ ਪੂਰਾ ਪਰਿਵਾਰ ਸਦਮੇ ਵਿੱਚ ਹੈ।