Indian Navy Recruitment 2019: ਇਥੇ ਹੈ ਸਰਕਾਰੀ ਨੌਕਰੀ ਦਾ ਸੁਨਹਿਰੀ ਮੌਕਾ, 2700 ਆਸਾਮੀਆਂ ‘ਤੇ ਹੋ ਰਹੀ ਹੈ ਬੰਪਰ ਭਰਤੀ

by mediateam
ਨਵੀਂ ਦਿੱਲੀ: ਇੰਡੀਅਨ ਨੇਵੀ ਵੱਲੋਂ ਏਏ ਅਤੇ ਐੱਸਐੱਸਆਰ ਬ੍ਰਾਂਚ ਵਿਚ ਸੇਲਰ ਦੀ ਆਸਾਮੀ ਲਈ ਅਣਵਿਆਹੇ ਪੁਰਸ਼ਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ। ਜੇ ਤੁਸੀਂ ਵੀ ਇੰਡੀਅਨ ਨੇਵੀ ਵਿਚ ਜਾ ਕੇ ਦੇਸ਼ ਦੀ ਸੇਵਾ ਕਰਨੀ ਚਾਹੁੰੰਦੇ ਹੋ ਤਾਂ ਤੁਹਾਡੇ ਲਈ ਇਹ ਸੁਨਹਿਰੀ ਮੌਕਾ ਹੈ। ਇੰਡੀਅਨ ਨੇਵੀ ਸੇਲਰ ਦੇ 2700 ਆਸਾਮੀਆਂ 'ਤੇ ਭਰਤੀ ਕਰ ਰਿਹਾ ਹੈ। ਇਨ੍ਹਾਂ ਅਹੁਦਿਆਂ ਲਈ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਵਿੱਦਿਅਕ ਯੋਗਤਾ ਏਏ ਭਾਵ ਆਰਟੀਫਿਸਰ ਅਪ੍ਰੇਂਟਿਸ ਬ੍ਰਾਂਚ ਅਧੀਨ ਸੇਲਰ ਲਈ ਅਪਲਾਈ ਕਰਨ ਲਈ 60 ਫੀਸਦ ਅੰਕਾਂ ਨਾਲ ਗਣਿਤ ਅਤੇ ਭੌਤਿਕ ਵਿਗਿਆਨ ਵਿਸ਼ਿਆਂ ਨਾਲ 12ਵੀਂ ਪਾਸ ਹੋਣਾ ਲਾਜ਼ਮੀ ਹੈ ਜਦਕਿ ਐਸਐਸਆਰ ਭਾਵ ਸੀਨੀਅਰ ਸੈਕੰਡਰੀ ਰਿਕਰੂਟਸ ਲਈ ਗਣਿਤ, ਫਿਜ਼ਿਕਸ ਅਤੇ ਕੈਮਸਿਟਰੀ/ਬਾਇਓਲਾਜੀ/ਕੰਪਿਊਟਰ ਸਾਇੰਸ ਵਿਸ਼ਿਆਂ ਨਾਲ 12ਵੀਂ ਪਾਸ ਹੋਣਾ ਲਾਜ਼ਮੀ ਹੈ। ਉਮਰ ਹੱਦ ਉਮੀਦਵਾਰ ਦਾ ਜਨਮ 1 ਅਗਸਤ 2000 ਤੋਂ 31 ਜੁਲਾਈ 2003 ਦੇ ਵਿਚ ਹੋਣਾ ਚਾਹੀਦਾ ਹੈ। ਕਿੰਜ ਕਰੋ ਅਪਲਾਈ ਇਸ ਲਈ ਉਮੀਦਵਾਰ ਨੂੰ ਆਨਲਾਈਨ ਅਪਲਾਈ ਕਰਨਾ ਹੋਵੇਗਾ। ਆਮ ਵਰਗ ਦੇ ਉਮੀਦਵਾਰਾਂ ਲਈ ਅਪਲਾਈ ਫੀਸ 215 ਰੁਪਏ ਹਨ ਜਿਸ ਦਾ ਆਨਲਾਈਨ ਭੁਗਤਾਨ ਕਰਨਾ ਹੋਵੇਗਾ। ਅਪਲਾਈ ਕਰਨ ਦੀ ਆਖਰੀ ਮਿਤੀ 18 ਨਵੰਬਰ ਹੈ। ਇਸ ਨੂੰ www.joinindiannavy.gov.in ਵੈਬਸਾਈਟ 'ਤੇ ਜਾ ਕੇ ਹਦਾਇਤਾਂ ਦੇਖ ਕੇ ਅਪਲਾਈ ਕਰ ਸਕਦੇ ਹੋ। ਕੋਰਸ ਵਿਚ ਚੋਣ ਤੋਂ ਬਾਅਦ ਟ੍ਰੇਨਿੰਗ ਅਗਸਤ 2020 ਤੋਂ ਸ਼ੁਰੂ ਹੋਵੇਗੀ। ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।