ਭਾਰਤੀ ਮੂਲ ਦੀ ਪ੍ਰਿਯੰਕਾ ਰਾਧਾਕ੍ਰਿਸ਼ਨਨ ਬਣੀ ਨਿਊਜ਼ੀਲੈਂਡ ਦੀ ਪਹਿਲੀ ਮੰਤਰੀ

by simranofficial

ਮੈਲਬਰਨ(ਐਨ .ਆਰ .ਆਈ ):ਨਿਊਜ਼ੀਲੈਂਡ ’ਚ ਪ੍ਰਿਯੰਕਾ ਰਾਧਾਕ੍ਰਿਸ਼ਨਨ ਅੱਜ ਭਾਰਤੀ ਮੂਲ ਦੀ ਪਹਿਲੀ ਮੰਤਰੀ ਬਣ ਗਈ ਹੈ। ਪ੍ਰਧਾਨ ਮੰਤਰੀ ਜੈਸਿੰਡਾ ਐਰਡਰਨ ਵੱਲੋਂ ਸ਼ਾਮਲ ਕੀਤੇ ਗਏ ਪੰਜ ਨਵੇਂ ਮੰਤਰੀਆਂ ’ਚ ਪ੍ਰਿਯੰਕਾ ਵੀ ਸ਼ਾਮਲ ਹੈ। ਨਿਊਜ਼ੀਲੈਂਡ ਦੀ 53ਵੀਂ ਸੰਸਦੀ ਚੋਣਾਂ ਬੀਤੀ 17 ਅਕਤੂਬਰ ਨੂੰ ਖਤਮ ਹੋ ਗਈਆਂ ਸਨ, ਪਰ ਸਰਕਾਰੀ ਤੌਰ ‘ਤੇ ਅੰਤਿਮ ਨਤੀਜਿਆ ਦਾ ਐਲਾਨ ਸ਼ੁੱਕਰਵਾਰ 6 ਨਵੰਬਰ ਨੂੰ ਕੀਤਾ ਜਾਣਾ ਹੈ । ਇਨ੍ਹਾਂ ਵੋਟਾਂ ਦੇ ਰੁਝਾਨੀ ਨਤੀਜਿਆਂ ਅਨੁਸਾਰ ਲੇਬਰ ਪਾਰਟੀ ਇਸ ਵੇਲੇ 64 ਸੀਟਾਂ ਜਿੱਤ ਰਹੀ ਹੈ। ਇਸ ਤੋਂ ਇਲਾਵਾ ਨੈਸ਼ਨਲ ਪਾਰਟੀ ਨੂੰ 35 ਸੀਟਾਂ, ਐਕਟ ਪਾਰਟੀ ਨੂੰ 10 ਸੀਟਾਂ, ਗ੍ਰੀਨ ਪਾਰਟੀ ਨੂੰ 10 ਸੀਟਾਂ, ਮਾਓਰੀ ਪਾਰਟੀ ਨੂੰ ਇੱਕ ਸੀਟ ਮਿਲ ਰਹੀ ਹੈ। ਸ਼ੁੱਕਰਵਾਰ ਨੂੰ ਹੋਂਦ ਵਿੱਚ ਆ ਰਹੀ ਨਵੀਂ ਸਰਕਾਰ ਸਹੁੰ ਚੁੱਕੇਗੀ।ਤੁਹਾਨੂੰ ਦੱਸ ਦੇਈਏ ਕਿ ਪ੍ਰਿਯੰਕਾ ਚੇਨੱਈ 'ਚ ਜਨਮੀ ਸੀ। ਪਰ ਉਨ੍ਹਾਂ ਦਾ ਪਰਿਵਾਰ ਕੇਰਲ ਦੇ ਪਾਰਾਵੂਰ ਤੋਂ ਹੈ। ਉਨ੍ਹਾਂ ਸਕੂਲ ਤਕ ਪੜ੍ਹਾਈ ਸਿੰਗਾਪੁਰ 'ਚ ਕੀਤੀ ਤੇ ਫਿਰ ਅੱਗੇ ਦੀ ਪੜ੍ਹਾਈ ਲਈ ਉਹ ਨਿਊਜ਼ੀਲੈਂਡ ਆ ਗਈ। ਉਨ੍ਹਾਂ ਲਗਾਤਾਰ ਘਰੇਲੂ ਹਿੰਸਾ ਦੀਆਂ ਪੀੜਤ ਮਹਿਲਾਵਾਂ ਤੇ ਸੋਸ਼ਣ ਦਾ ਸ਼ਿਕਾਰ ਹੋਏ ਪਰਵਾਸੀ ਮਜ਼ਦੂਰਾਂ ਲਈ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਦੀ ਆਵਾਜ਼ ਅਕਸਰ ਅਣਸੁਣੀ ਕੀਤੀ ਜਾਂਦੀ ਰਹੀ ਹੈ। ਤੇ ਹੁਣ ਨਿਊਜ਼ੀਲੈਂਡ ’ਚ ਪ੍ਰਿਯੰਕਾ ਰਾਧਾਕ੍ਰਿਸ਼ਨਨ ਅੱਜ ਭਾਰਤੀ ਮੂਲ ਦੀ ਪਹਿਲੀ ਮੰਤਰੀ ਬਣ ਗਈ ਹੈ ,ਭਾਰਤ 'ਚ ਜਨਮੀ ਤੇ ਲੇਬਰ ਪਾਰਟੀ ਦੀ ਲੀਡਰ ਪ੍ਰਿਯੰਕਾ ਨੇ ਲਿਖਿਆ, 'ਅੱਜ ਬਹੁਤ ਹੀ ਖਾਸ ਦਿਨ ਹੈ। ਮੈਂ ਸਾਡੀ ਸਰਕਾਰ ਦਾ ਹਿੱਸਾ ਬਣਨ ਦੀ ਵਿਸ਼ੇਸ਼ ਭਾਵਨਾ ਨਾਲ ਭਰੀ ਹੋਈ ਹਾਂ।'