ਅਮਰੀਕਾ : ਨਸਲੀ ਵਿਤਕਰੇ ਦਾ ਸ਼ਿਕਾਰ ਹੋਇਆ ਸਿੱਖ UBER ਡਰਾਈਵਰ

by

ਵਾਸ਼ਿੰਗਟਨ (Vikram Sehajpal) : ਅਮਰੀਕਾ ਵਿੱਚ ਇਕ ਸਿੱਖ ਉਬਰ ਡਰਾਈਵਰ ਨਾਲ ਨਸਲੀ ਵਿਤਕਰਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਯਾਤਰੀ ਨੇ ਸਿੱਖ ਡਰਾਈਵਰ ਦਾ ਗਲਾ ਘੁੱਟਿਆ ਤੇ ਉਸ ਨਾਲ ਨਸਲੀ ਵਿਤਕਰਾ ਕੀਤਾ।ਸੋਮਵਾਰ ਨੂੰ ਇੱਕ ਰਿਪੋਰਟ ਵਿੱਚ ਬੇਲਿੰਗਮ ਹੇਰਲਡ ਨੇ ਕਿਹਾ ਕਿ ਇਹ ਘਟਨਾ 5 ਦਸੰਬਰ ਨੂੰ ਵਾਸ਼ਿੰਗਟਨ ਦੇ ਸਮੁੰਦਰੀ ਕੰਢੇ ਵਸਦੇ ਸ਼ਹਿਰ ਬੈਲਿੰਗਮ ਵਿੱਚ ਉਸ ਵੇਲੇ ਵਾਪਰੀ ਜਦੋਂ ਸਿੱਖ ਡਰਾਈਵਰ ਨੇ ਗ੍ਰਿਫਿਨ ਲੇਵੀ ਸੇਯਰਜ਼ ਨੂੰ ਅਮੈਰੀਕਨ ਬਾਜ਼ਾਰ ਤੋਂ ਡਰੋਪ ਕੀਤਾ।ਉਸੇ ਦਿਨ, ਬੇਲਿੰਗਮ ਪੁਲਿਸ ਨੂੰ ਡਰਾਈਵਰ ਦਾ 911 ਨੰਬਰ 'ਤੇ ਇੱਕ ਕਾਲ ਆਇਆ ਕਿ ਉਸ ਤੇ ਮੁਸਾਫ਼ਰ ਨੇ ਹਮਲਾ ਕਰ ਦਿੱਤਾ। 

ਇਸ ਤੋਂ ਬਾਅਦ ਪੁਲਿਸ ਨੇ 22 ਸਾਲਾ ਸੈਅਰਜ਼ ਨੂੰ ਸੈਕੇਂਡ ਡਿਗਰੀ ਹਮਲੇ ਦੇ ਸ਼ੱਕ ਦੇ ਅਧਾਰ 'ਤੇ ਗ੍ਰਿਫ਼ਤਾਰ ਕੀਤਾ ਤੇ ਚੌਥੀ-ਡਿਗਰੀ ਹਮਲੇ ਦੇ ਅਸਫਲ ਹੋਣ ਦਾ ਵਾਰੰਟ ਪੇਸ਼ ਕੀਤਾ ਸੀ। ਪੁਲਿਸ ਰਿਕਾਰਡ ਦੇ ਅਨੁਸਾਰ, ਅਗਲੇ ਦਿਨ ਉਸ ਨੂੰ 13,000 ਡਾਲਰ ਦੀ ਜ਼ਮਾਨਤ 'ਤੇ ਰਿਹਾ ਕੀਤਾ ਗਿਆ ਸੀ।ਡਰਾਈਵਰ ਨੇ ਪੁਲਿਸ ਨੂੰ ਦੱਸਿਆ ਕਿ ਸੇਅਰਜ਼ ਨੇ ਉਸ ਕੋਲੋਂ ਕੁਝ ਖਰੀਦਦਾਰੀ ਕਰਨ ਕੈਬ ਲਈ ਤੇ ਜਿਸ ਤੋਂ ਬਾਅਦ ਉਹ ਮੁੜ ਪਿਕ-ਅਪ ਵਾਲੇ ਸਥਾਨ 'ਤੇ ਵਾਪਸ ਪਰਤ ਗਿਆ। 

ਇਸ ਥਾਂ 'ਤੇ ਸੇਅਰਜ਼ ਨੇ ਉਸ ਦਾ ਗਲਾ ਫੜ ਲਿਆ ਤੇ ਬਦਸਲੂਕੀਤੀ ਕੀਤੀ।ਇਸ ਦੇ ਨਾਲ ਹੀ ਉਸ ਨੇ ਡਰਾਈਵਰ ਦੀ ਜਾਤੀ ਬਾਰੇ ਨਸਲੀ ਟਿੱਪਣੀਆਂ ਵੀ ਕੀਤੀਆਂ। ਇਸ ਮੌਕੇ ਡਰਾਈਵਰ ਨੇ ਕਿਸੇ ਤਰ੍ਹਾਂ 911 'ਤੇ ਪੁਲਿਸ ਨੂੰ ਕਾਲ ਕੀਤੀ ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਉਸ ਨੂੰ ਗ੍ਰਿਫ਼਼ਤਾਰ ਕਰ ਲਿਆ। ਇਸ ਬਾਰੇ ਅਮਰੀਕਨ ਬਾਜ਼ਾਰ ਨੇ ਕਿਹਾ ਕਿ ਅਮਰੀਕਾ ਵਿਚ ਸਿੱਖਾਂ ਖ਼ਿਲਾਫ਼ ਨਫ਼ਰਤ ਦੇ ਅਪਰਾਧ, ਨਾਗਰਿਕ ਅਧਿਕਾਰਾਂ ਅਤੇ ਘੱਟਗਿਣਤੀ ਸਮੂਹਾਂ ਲਈ ਹਮੇਸ਼ਾਂ ਰਡਾਰ ਉੱਤੇ ਰਹੇ ਹਨ।ਪਿਛਲੇ ਮਹੀਨੇ ਜਾਰੀ ਕੀਤੀ ਗਈ ਇਕ ਰਿਪੋਰਟ ਵਿਚ ਸਿੱਖਾਂ ਨੂੰ ਯਹੂਦੀਆਂ ਅਤੇ ਮੁਸਲਮਾਨਾਂ ਤੋਂ ਬਾਅਦ ਦੇਸ਼ ਦਾ ਤੀਜਾ ਸਭ ਤੋਂ ਵੱਡਾ ਨਿਸ਼ਾਨਾ ਗਰੁੱਪ ਮੰਨਿਆ ਗਿਆ ਸੀ।