ਭਾਰਤੀ ਮੂਲ ਦੇ ਸ਼੍ਰੀਨਿਵਾਸ ਮੁਕਮਲਾ ਬਣੇ ਅਮਰੀਕਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ

by nripost

ਨਿਊਯਾਰਕ (ਰਾਘਵਾ) : ਭਾਰਤੀ ਮੂਲ ਦੇ ਡਾਕਟਰ ਬੌਬੀ ਮੁਕਮਾਲਾ ਨੂੰ ਅਮਰੀਕਨ ਮੈਡੀਕਲ ਐਸੋਸੀਏਸ਼ਨ (ਏ.ਐੱਮ.ਏ.) ਦਾ 180ਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਇਸ ਸੰਸਥਾ ਦੀ ਅਗਵਾਈ ਕਰਨ ਵਾਲੇ ਭਾਰਤੀ ਮੂਲ ਦੇ ਪਹਿਲੇ ਡਾਕਟਰ ਬਣ ਗਏ ਹਨ। ਐਸੋਸੀਏਸ਼ਨ ਦੇ ਬਿਆਨ ਮੁਤਾਬਕ ਕੰਨ-ਨੱਕ-ਗਲੇ ਦੇ ਮਾਹਿਰ ਮੁਕਮਾਲਾ ਨੇ ਮੰਗਲਵਾਰ ਨੂੰ ਅਹੁਦੇ ਦੀ ਸਹੁੰ ਚੁੱਕੀ। ਉਹ ਲੰਬੇ ਸਮੇਂ ਤੋਂ AMA ਵਿੱਚ ਸਰਗਰਮ ਹੈ ਅਤੇ ਸੰਗਠਨ ਦੀ ਇੱਕ ਟਾਸਕ ਫੋਰਸ ਦਾ ਮੁਖੀ ਵੀ ਹੈ।

ਸ਼੍ਰੀਨਿਵਾਸ ਨੂੰ ਬੌਬੀ ਮੁਕਮਲਾ ਵਜੋਂ ਵੀ ਜਾਣਿਆ ਜਾਂਦਾ ਹੈ, ਸ਼੍ਰੀਨਿਵਾਸ ਇੱਕ ਈਐਨਟੀ ਮਾਹਰ ਹਨ। ਇਹ ਪ੍ਰਾਪਤੀ ਇਸ ਲਈ ਵੀ ਖਾਸ ਹੈ ਕਿਉਂਕਿ ਪਿਛਲੇ ਸਾਲ ਨਵੰਬਰ ‘ਚ ਸ਼੍ਰੀਨਿਵਾਸ ‘ਨੂੰ ਬ੍ਰੇਨ ਕੈਂਸਰ ਦਾ ਪਤਾ ਲੱਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਬ੍ਰੇਨ ਦੀ ਸਰਜਰੀ ਹੋਈ ਸੀ। ਸ਼ਿਕਾਗੋ ‘ਚ ਕਰਵਾਏ ਇੱਕ ਪ੍ਰੋਗਰਾਮ ‘ਚ ਅਮਰੀਕਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਬੋਲਦੇ ਹੋਏ, ਡਾ. ਸ਼੍ਰੀਨਿਵਾਸ ਨੇ ਕਿਹਾ ਕਿ ‘ਕੁਝ ਮਹੀਨੇ ਪਹਿਲਾਂ ਮੈਨੂੰ ਨਹੀਂ ਪਤਾ ਸੀ ਕਿ ਮੈਂ ਅੱਜ ਇੱਥੇ ਮੌਜੂਦ ਹੋਵਾਂਗਾ ਜਾਂ ਨਹੀਂ, ਪਰ ਬ੍ਰੇਨ ਦੀ ਸਰਜਰੀ ਤੋਂ ਬਾਅਦ ਅੱਜ ਰਾਤ ਇੱਥੇ ਇਹ ਸਨਮਾਨ ਪ੍ਰਾਪਤ ਕਰਨਾ ਇੱਕ ਸੁਪਨੇ ਤੋਂ ਘੱਟ ਨਹੀਂ ਹੈ।’ ਸ਼੍ਰੀਨਿਵਾਸ ਮਰੀਜ਼ਾਂ ਦੇ ਅਧਿਕਾਰਾਂ ਦੇ ਕੱਟੜ ਸਮਰਥਕ ਰਹੇ ਹਨ। ਅਮਰੀਕਨ ਮੈਡੀਕਲ ਐਸੋਸੀਏਸ਼ਨ ਦੇ ਮੁਖੀ ਹੋਣ ਦੇ ਨਾਤੇ, ਸ਼੍ਰੀਨਿਵਾਸ ਇੱਕ ਬਿਹਤਰ, ਬਰਾਬਰੀ ਵਾਲੀ ਸਿਹਤ ਪ੍ਰਣਾਲੀ ਬਣਾਉਣ ਲਈ ਕੰਮ ਕਰਨਗੇ।