ਕੈਨੇਡਾ ‘ਚ ਸੜਕ ਹਾਦਸੇ ਵਿਚ ਭਾਰਤੀ ਮੂਲ ਦੀ ਵਿਦਿਆਰਥਣ ਦੀ ਮੌਤ

by jaskamal

ਨਿਊਜ਼ ਡੈਸਕ (ਜਸਕਮਲ) : ਬੀਤੇ ਦਿਨੀਂ ਕੈਨੇਡਾ ਦੇ ਸੂਬੇ ਓਂਟਾਰੀਓ ਦੇ ਸ਼ਹਿਰ ਸਡਬਰੀ ਵਿਖੇ ਵਾਪਰੇ ‘ਹਿੱਟ ਐਂਡ ਰਨ’ ਦੇ ਮਾਮਲੇ 'ਚ ਇਕ 36 ਸਾਲਾ ਮਹਿਲਾ ਅੰਡਲ ਗੋਵਿਨੀ ਰਾਜੇਂਦਰ ਪ੍ਰਸਾਦ ਦੀ ਮੌਤ ਹੋ ਗਈ ਹੈ।ਦੱਸ ਦਈਏ ਕਿ ਉਕਤ ਵਿਦਿਆਰਥਣ ਲੌਰੇਨਟੀਅਨ ਯੂਨੀਵਰਸਿਟੀ 'ਚ ਕੰਪਿਊਟੇਸ਼ਨਲ ਸਾਇੰਸ ਦੀ ਪੜ੍ਹਾਈ ਕਰ ਰਹੀ ਸੀ। ਇਹ ਘਟਨਾ ਗ੍ਰੇਟਰ ਸਡਬਰੀ 'ਚ ਮੰਗਲਵਾਰ ਨੂੰ ਵਾਪਰੀ, ਜਿਸ ਨੂੰ ਹਿੱਟ ਐਂਡ ਰਨ ਦੇ ਵਜੋਂ ਦੇਖਿਆ ਗਿਆ ਹੈ। 

ਗ੍ਰੇਟਰ ਸਡਬਰੀ ਪੁਲਸ ਨੇ ਦੱਸਿਆ ਕਿ ਵਾਲਫੋਰਡ ਰੋਡ 'ਤੇ ਬੀਤੇ ਦਿਨੀਂ ਮੰਗਲਵਾਰ ਦੀ ਸ਼ਾਮ ਨੂੰ ਇਕ ਮਹਿਲਾ ਪੈਦਲ ਯਾਤਰੀ ਨੂੰ ਇਕ ਪਿਕ-ਅੱਪ ਟਰੱਕ ਨੇ ਟੱਕਰ ਮਾਰ ਦਿੱਤੀ। ਡਰਾਈਵਰ ਬਿਨਾਂ ਰੁਕੇ ਮੌਕੇ ਤੋਂ ਹੀ ਫਰਾਰ ਹੋ ਗਿਆ। ਹਸਪਤਾਲ 'ਚ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਅੰਦਾਲ ਦੀ ਉੱਥੇ ਮੌਤ ਹੋ ਗਈ। ਸਡਬਰੀ ਪੁਲਸ ਡੌਜ ਰਾਮ ਪਿਕਅੱਪ ਟਰੱਕ ਦੀ ਹਿੱਟ ਐਂਡ ਰਨ ਦੀ ਮੌਤ ਤੋਂ ਬਾਅਦ ਭਾਲ ਕਰ ਰਹੀ ਹੈ। ਪੁਲਸ ਨੇ ਅਪੀਲੀ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਮਾਮਲੇ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਸ ਨਾਲ ਫ਼ੋਨ ਨੰਬਰ 705-675-9171 'ਤੇ ਸੰਪਰਕ ਕਰ ਸਕਦਾ ਹੈ।

More News

NRI Post
..
NRI Post
..
NRI Post
..