ਨਸ਼ਾ ਤਸਕਰੀ ਦੇ ਮਾਮਲੇ ‘ਚ ਭਾਰਤੀ ਮੂਲ ਦੇ ਨੌਜਵਾਨ ਨੂੰ ਸਿੰਗਾਪੁਰ ‘ਚ ਦਿੱਤੀ ਗਈ ਫਾਂਸੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਭਾਰਤੀ ਮੂਲ ਦੇ ਮਲੇਸ਼ੀਅਨ ਵਿਅਕਤੀ ਨਾਗੇਂਦਰਨ ਧਰਮਲਿੰਗਮ ਨੂੰ ਸਿੰਗਾਪੁਰ 'ਚ ਫਾਂਸੀ ਦੇ ਦਿੱਤੀ ਗਈ। ਧਰਮਲਿੰਗਮ ਮਾਨਸਿਕ ਤੌਰ 'ਤੇ ਠੀਕ ਨਹੀਂ ਸੀ।

ਧਰਮਲਿੰਗਮ ਦੇ ਭਰਾ ਨਵੀਨ ਕੁਮਾਰ ਦੇ ਹਵਾਲੇ ਨਾਲ ਦੱਸਿਆ ਕਿ ਧਰਮਲਿੰਗਮਨੂੰ ਫਾਂਸੀ ਦਿੱਤੀ ਗਈ ਤੇ ਉਸ ਦੀ ਲਾਸ਼ ਨੂੰ ਇਪੋਹ ਲਿਜਾਇਆ ਜਾਵੇਗਾ। ਧਰਮਲਿੰਗਮ ਨੂੰ 2010 ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਦੋਸ਼ੀ ਠਹਿਰਾਇਆ ਗਿਆ ਸੀ ਤੇ ਸਜ਼ਾ ਤੋਂ ਬਚਣ ਲਈ ਸਾਰੇ ਕਾਨੂੰਨੀ ਵਿਕਲਪਾਂ ਦਾ ਇਸਤੇਮਾਲ ਕਰ ਲਿਆ ਸੀ।

ਉਸ ਨੂੰ ਪਿਛਲੇ ਸਾਲ 10 ਨਵੰਬਰ ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਉਸ ਨੇ ਇਸ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ। ਧਰਮਲਿੰਗਮ ਨੂੰ 2009 'ਚ 42.72 ਗ੍ਰਾਮ ਹੈਰੋਇਨ ਆਯਾਤ ਕਰਨ ਦੇ ਮਾਮਲੇ ਵਿਚ ਨਵੰਬਰ 2010 ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਮੌਤ ਦੀ ਸਜ਼ਾ ਸੁਣਾਈ ਗਈ ਸੀ।