
ਨਿਊਜ਼ ਡੈਸਕ (ਰਿੰਪੀ ਸ਼ਰਮਾ ) : ਭਾਰਤੀ ਟੀਮ ਦੇ ਬੱਲੇਬਾਜ਼ ਰਿਸ਼ਭ ਪੰਤ ਸੜਕ ਹਾਦਸੇ 'ਚ ਗੰਭੀਰ ਜਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਕਿ ਰੁੜਕੀ ਦੇ ਨਰਸਾਨ ਬਾਰਡਰ ਤੇ ਹਮਾਦਪੁਰ ਝਾਲ ਕੋਲ ਉਨ੍ਹਾਂ ਦੀ ਕਾਰ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ । ਰਿਸ਼ਭ ਦਿੱਲੀ ਤੋਂ ਰੁੜਕੀ ਜਾ ਰਿਹਾ ਸੀ।

ਫਿਲਹਾਲ ਰਿਸ਼ਭ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ । ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਰਿਸ਼ਭ ਦੇ ਸਿਰ ਤੇ ਲੱਤਾਂ 'ਤੇ ਸੱਟਾ ਲੱਗੀਆਂ ਸੀ । ਡਾਕਟਰਾਂ ਅਨੁਸਾਰ ਪੰਤ ਦੀ ਪਲਾਸਟਿਕ ਸਰਜਰੀ ਹੋ ਸਕਦੀ ਹੈ ।
ਹੋਰ ਖਬਰਾਂ
Rimpi Sharma
Rimpi Sharma