ਭਾਰਤੀ ਰੇਲਵੇ ਦਾ ਵੱਡਾ ਐਲਾਨ; ਲੱਖਾਂ ਮੁਲਾਜ਼ਮਾਂ ਨੂੰ ਦੇਣ ਜਾ ਰਿਹੈ ਇਹ ਤੋਹਫਾ

by jaskamal

ਨਿਊਜ਼ ਡੈਸਕ (ਜਸਕਮਲ) : ਰੇਲਵੇ ਨੇ ਆਪਣੇ ਲੱਖਾਂ ਮੁਲਾਜ਼ਮਾਂ ਲਈ ਵੱਡਾ ਐਲਾਨ ਕੀਤਾ ਹੈ, ਜਿਸ ਤਹਿਤ ਹੁਣ ਸਾਰੇ ਮੁਲਾਜ਼ਮਾਂ ਨੂੰ ਨਾਈਟ ਡਿਊਟੀ ਅਲਾਊਂਸ ਮਿਲੇਗਾ। ਇਸ ਨਾਲ ਉਨ੍ਹਾਂ ਮੁਲਾਜ਼ਮਾਂ ਨੂੰ ਫਾਇਦਾ ਹੋਵੇਗਾ, ਜੋ ਰਾਤ ਨੂੰ ਆਪਣੀ ਸਰਵਿਸ ਦਿੰਦੇ ਹਨ। ਰੇਲਵੇ ਡਰਾਈਵਰ, ਰੇਲ ਸੰਚਾਲਨ ਸਟਾਫ ਤੇ ਮੈਂਟੇਨੈਂਸ ਸਟਾਫ ਨੂੰ ਖਾਸ ਤੌਰ 'ਤੇ ਨਾਈਟ ਅਲਾਊਂਸ ਦਾ ਫਾਇਦਾ ਹੋਵੇਗਾ। ਦੱਸ ਦੇਈਏ ਕਿ ਫਿਲਹਾਲ 43600 ਰੁਪਏ ਤੋਂ ਵੱਧ ਤਨਖਾਹ ਲੈਣ ਵਾਲੇ ਰੇਲਵੇ ਮੁਲਾਜ਼ਮਾਂ ਨੂੰ ਇਹ ਭੱਤਾ ਨਹੀਂ ਮਿਲ ਰਿਹਾ ਸੀ, ਜੋ ਹੁਣ ਮਿਲਣਾ ਸ਼ੁਰੂ ਹੋ ਜਾਵੇਗਾ।

ਪਹਿਲਾਂ ਨਾਈਟ ਡਿਊਟੀ ਅਲਾਊਂਟ ਸਾਰੇ ਰੇਲਵੇ ਮੁਲਾਜ਼ਮਾਂ ਨੂੰ ਮਿਲਦਾ ਸੀ, ਪਰ ਹਾਲ ਹੀ 'ਚ ਰੇਲਵੇ ਮੰਤਰਾਲੇ ਨੇ ਇਸ ਭੱਤੇ ਦੀ ਇਕ ਹੱਦ ਤੈਅ ਕੀਤੀ ਸੀ ਤੇ ਇਸ ਤਹਿਤ 43600 ਰੁਪਏ ਤੋਂ ਵੱਧ ਕਮਾਉਣ ਵਾਲੇ ਮੁਲਾਜ਼ਮਾਂ ਨੂੰ ਨਾਈਟ ਅਲਾਊਂਸ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਸਨ।

ਸੂਤਰਾਂ ਮੁਤਾਬਕ ਇਸ 'ਤੇ ਜਲਦ ਹੀ ਫੈਸਲਾ ਆਉਣ ਦੀ ਉਮੀਦ ਹੈ। ਜੇਕਰ ਵਿੱਤ ਮੰਤਰਾਲਾ ਇਸ ਪ੍ਰਸਤਾਵ ਨੂੰ ਪਾਸ ਕਰ ਦਿੰਦਾ ਹੈ ਤਾਂ ਸਾਰੇ ਰੇਲਵੇ ਮੁਲਾਜ਼ਮਾਂ ਨੂੰ ਜਲਦ ਹੀ ਰਾਤ ਦਾ ਭੱਤਾ ਮਿਲ ਜਾਵੇਗਾ। ਦਰਅਸਲ, ਨਾਈਟ ਡਿਊਟੀ ਅਲਾਊਂਸ ਸਿਰਫ਼ ਜ਼ਰੂਰੀ ਟਰੇਨ ਡਰਾਈਵਰਾਂ, ਰੇਲ ਸੰਚਾਲਨ ਤੇ ਮੈਂਟੇਨੇਂਸ ਦੀ ਡਿਊਟੀ 'ਤੇ ਲੱਗੇ ਮੁਲਾਜ਼ਮਾਂ ਆਦਿ ਨੂੰ ਦਿੱਤਾ ਜਾਂਦਾ ਹੈ।