ਘਰ ਪਰਤਣ ਦੀ ਥਾਂ ਰੂਸ ਨਾਲ ਟਕਰਾਉਣ ਲਈ ਯੂਕਰੇਨ ਫੌਜ ‘ਚ ਸ਼ਾਮਲ ਹੋਇਆ ਭਾਰਤੀ ਵਿਦਿਆਰਥੀ

by jaskamal

ਨਿਊਜ਼ ਡੈਸਕ : ਯੂਕਰੇਨ 'ਤੇ ਰੂਸ ਦੇ ਹਮਲੇ ਜਾਰੀ ਹਨ। ਜੰਗ ਦੇ ਵਿਚਕਾਰ, ਜਿੱਥੇ ਭਾਰਤ ਯੂਕਰੇਨ 'ਚ ਫਸੇ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਿਚ ਲੱਗਾ ਹੋਇਆ ਹੈ। ਉਥੇ ਹੀ ਭਾਰਤ ਦਾ ਇਕ ਵਿਦਿਆਰਥੀ ਯੂਕਰੇਨ ਦੀ ਫੌਜ 'ਚ ਸ਼ਾਮਲ ਹੋ ਗਿਆ ਹੈ, ਜੋ ਰੂਸ ਨੂੰ ਟੱਕਰ ਦੇਣ ਲਈ ਤਿਆਰ ਹੈ। ਤਾਮਿਲਨਾਡੂ ਦੇ ਕੋਇੰਬਟੂਰ ਦਾ ਰਹਿਣ ਵਾਲਾ ਸੈਨਿਕੇਸ਼ ਰਵੀਚੰਦਰਨ ਯੂਕਰੇਨ ਦੀ ਫੌਜ 'ਚ ਭਰਤੀ ਹੋ ਗਿਆ ਹੈ। ਸੈਨਿਕੇਸ਼ ਦੇ ਮਾਤਾ-ਪਿਤਾ ਇਹ ਜਾਣ ਕੇ ਬਹੁਤ ਦੁਖੀ ਹਨ ਕਿ ਉਨ੍ਹਾਂ ਦੇ ਪੁੱਤਰ ਨੇ ਇਹ ਫੈਸਲਾ ਲਿਆ ਹੈ। ਸੈਨਿਕੇਸ਼ ਖਾਰਕੀਵ ਵਿਚ ਨੈਸ਼ਨਲ ਏਰੋਸਪੇਸ ਯੂਨੀਵਰਸਿਟੀ 'ਚ ਪੜ੍ਹ ਰਿਹਾ ਸੀ।।

ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਸੈਨਿਕੇਸ਼ ਰਵੀਚੰਦਰਨ ਦਾ ਘਰ ਤੋਂ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ ਸੀ। ਮੋਦੀ ਸਰਕਾਰ ਨੇ ਯੂਕਰੇਨ ਤੋਂ ਭਾਰਤੀਆਂ ਨੂੰ ਕੱਢਣ ਲਈ "ਆਪਰੇਸ਼ਨ ਗੰਗਾ" ਸ਼ੁਰੂ ਕੀਤਾ ਪਰ ਸੈਨਿਕੇਸ਼ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਅਤੇ ਨਾ ਹੀ ਉਹ ਵਾਪਸ ਆਇਆ। ਸੈਨਿਕੇਸ਼ ਬਾਰੇ ਪਤਾ ਲਗਾਉਣ ਲਈ ਉਸ ਦੇ ਮਾਪਿਆਂ ਨੇ ਯੂਕਰੇਨ ਸਥਿਤ ਭਾਰਤੀ ਦੂਤਘਰ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਸੈਨਿਕੇਸ਼ ਹੁਣ ਯੂਕਰੇਨ ਦੀ ਫੌਜ ਦਾ ਹਿੱਸਾ ਬਣ ਗਿਆ ਹੈ।

More News

NRI Post
..
NRI Post
..
NRI Post
..