ਥਾਮਸ ਕੱਪ ਜਿੱਤਣ ‘ਤੇ ਭਾਰਤੀ ਟੀਮ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖੇਡ ਮੰਤਰੀ ਅਨੁਰਾਗ ਠਾਕੁਰ ਨੇ ਪਹਿਲੀ ਵਾਰ ਥਾਮਸ ਕੱਪ ਖਿਤਾਬ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਠਾਕੁਰ ਨੇ ਇਕ ਬਿਆਨ 'ਚ ਕਿਹਾ, 'ਮਲੇਸ਼ੀਆ, ਡੈਨਮਾਰਕ 'ਤੇ ਇੰਡੋਨੇਸ਼ੀਆ ਖਿਲਾਫ ਲਗਾਤਾਰ ਪਲੇਅ-ਆਫ ਮੈਚ ਜਿੱਤਣ ਦੀ ਭਾਰਤ ਦੀ ਅਸਾਧਾਰਨ ਪ੍ਰਾਪਤੀ ਨਿਯਮਾਂ 'ਚ ਢਿੱਲ ਦੀ ਹੱਕਦਾਰ ਹੈ।'

ਉਨ੍ਹਾਂ ਕਿਹਾ, ''ਮੈਂ ਮਾਣ ਨਾਲ ਉਸ ਟੀਮ ਨੂੰ 1 ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕਰਦਾ ਹਾਂ, ਜਿਸ ਨੇ ਇਸ ਹਫਤੇ ਦੇ ਅੰਤ 'ਚ ਭਾਰਤੀਆਂ ਨੂੰ ਖੁਸ਼ੀ ਦੇ ਪਲ ਦਿੱਤੇ।'' ਠਾਕੁਰ ਨੇ ਇਸ ਇਤਿਹਾਸਕ ਜਿੱਤ ਲਈ ਭਾਰਤੀ ਟੀਮ ਦੇ ਖਿਡਾਰੀਆਂ, ਕੋਚਾਂ ਅਤੇ ਸਹਿਯੋਗੀ ਸਟਾਫ਼ ਨੂੰ ਵੀ ਵਧਾਈ ਦਿੱਤੀ ।