ਇੰਦੌਰ ਦੇ ਇਸ ਮੈਦਾਨ ‘ਤੇ ਸ਼੍ਰੀਲੰਕਾ ਖਿਲਾਫ ਭਾਰਤ ਦਾ ਹੈ ਪੂਰਾ ਦਬਦਬਾ, ਦੇਖੋ ਰਿਕਾਰਡਜ਼

by

ਸਪੋਰਟਸ ਡੈਸਕ — ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਐਤਵਾਰ ਨੂੰ ਗੁਹਾਟੀ 'ਚ ਮੀਂਹ ਅਤੇ ਫਿਰ ਬਾਰਸਾਪਰਾ ਸਟੇਡੀਅਮ ਦੀ ਬਦਇੰਤਜ਼ਾਮੀ ਦੇ ਚੱਲਦੇ ਰੱਦ ਕਰ ਦਿੱਤਾ ਗਿਆ। ਹੁਣ ਦੋਵੇਂ ਟੀਮਾਂ ਮੰਗਲਵਾਰ ਯਾਨੀ ਕਿ ਅੱਜ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ 'ਚ ਆਮਣੇ ਸਾਹਮਣੇ ਹੋਣਗੀਆਂ। ਅਜਿਹੇ 'ਚ ਵਿਰਾਟ ਐਂਡ ਕੰਪਨੀ ਜਿੱਤ ਦੇ ਨਾਲ ਇਸ ਸਾਲ ਦਾ ਆਗਾਜ਼ ਕਰਨਾ ਚਾਹੇਗੀ। ਮੰਗਲਵਾਰ ਅੱਜ ਜਦੋਂ ਭਾਰਤ ਅਤੇ ਸ਼੍ਰੀਲੰਕਾ ਦੀ ਕ੍ਰਿਕਟ ਟੀਮ ਇਸ ਸੀਰੀਜ਼ ਦਾ ਦੂਜਾ ਮੈਚ ਖੇਡਣ ਇਸ ਮੈਦਾਨ 'ਤੇ ਉਤਰਨਗੀਆਂ ਤਾਂ ਇਹ ਇਸ ਮੈਦਾਨ 'ਤੇ ਟੀ-20 ਕ੍ਰਿਕਟ 'ਚ ਇਨ੍ਹਾਂ ਦੋਵਾਂ ਹੀ ਟੀਮਾਂ ਦਾ ਹੀ ਨਹੀਂ ਸਗੋਂ ਇਸ ਮੈਦਾਨ 'ਤੇ ਵੀ ਦੂਜਾ ਟੀ-20 ਅੰਤਰਰਾਸ਼ਟਰੀ ਮੈਚ ਹੋਵੇਗਾ। ਇੰਦੌਰ ਦੇ ਹੋਲ‍ਕਰ ਸ‍ਟੇਡੀਅਮ 'ਚ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ 22 ਦਸੰਬਰ 2017 ਨੂੰ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਹੀ ਖੇਡਿਆ ਗਿਆ ਸੀ। ਆਓ ਇਕ ਨਜ਼ਰ ਇਸ ਮੈਦਾਨ ਦੇ ਇਤਿਹਾਸ ਅਤੇ ਪਿਛਲੇ ਟੀ-20 ਕ੍ਰਿਕਟ ਮੈਚਾਂ ਦੇ ਨਤੀਜੀਆਂ ਅਤੇ ਅੰਕੜਿਆਂ ਦੇ ਪਾਉਂਦੇ ਹਾਂ।


ਪਹਿਲਾਂ ਬੱ‍ਲੇਬਾਜ਼ੀ ਕਰਨ ਵਾਲੀ ਟੀਮ ਨੂੰ ਹੁੰਦਾ ਹੈ ਫਾਇਦਾ

ਮੱਧ ਪ੍ਰਦੇਸ਼ ਕ੍ਰਿਕਟ ਸੰਘ (ਐੱਮ. ਪੀ. ਸੀ. ਏ) ਦੇ ਕਰੀਬ 27,000 ਦਰਸ਼ਕਾਂ ਦੀ ਸਮਰੱਥਾ ਵਾਲੇ ਹੋਲਕਰ ਸਟੇਡੀਅਮ 'ਚ ਸਾਲ 2006 ਤੋਂ ਲੈ ਕੇ ਹੁਣ ਤੱਕ ਅੰਤਰਰਾਸ਼ਟਰੀ ਪੱਧਰ 'ਤੇ 2 ਟੈਸਟ ਮੈਚ, 1 ਟੀ-20, ਅਤੇ 5 ਵਨ ਡੇ ਮੈਚ ਆਯੋਜਿਤ ਕੀਤੇ ਗਏ ਹਨ। ਤਿੰਨਾਂ ਫਾਰਮੈਟਾਂ ਦੇ ਇਨਾਂ 8 ਮੈਚਾਂ 'ਚ ਭਾਰਤ ਨੇ ਵਿਰੋਧੀ ਟੀਮਾਂ 'ਤੇ ਜਿੱਤ ਹਾਸਲ ਕੀਤੀ ਹੈ। ਇੱਥੇ ਪਹਿਲਾਂ ਬੱ‍ਲੇਬਾਜ਼ੀ ਕਰਨ ਵਾਲੀ ਟੀਮ ਫਾਇਦੇ 'ਚ ਰਹਿੰਦੀ ਆਈ ਹੈ। ਇਸ ਸ‍ਟੇਡੀਅਮ 'ਚ ਖੇਡੇ ਗਏ 5 ਵਨ-ਡੇ ਮੈਚਾਂ 'ਚੋਂ 3 'ਚ ਪਹਿਲਾਂ ਬੱ‍ਲੇਬਾਜ਼ੀ ਕਰਨ ਵਾਲੀ ਟੀਮ ਜਿੱਤੀ ਹੈ। ਉਥੇ ਹੀ ਇਕਮਾਤਰ ਟੀ20 ਅੰਤਰਰਾਸ਼ਟਰੀ 'ਚ ਵੀ ਟੀਮ ਇੰਡੀਆ ਨੇ ਪਹਿਲਾਂ ਬੱ‍ਲੇਬਾਜ਼ੀ ਕਰ ਮੈਚ ਜਿੱਤਿਆ ਸੀ। ਦੋ ਟੈਸ‍ਟ 'ਚ ਇਹ ਅੰਕੜਾ 50-50 ਫੀਸਦੀ ਦਾ ਹੈ।

ਇਸ ਮੈਦਾਨ 'ਤੇ ਪਹਿਲੇ ਟੀ-20 'ਚ ਸ਼੍ਰੀਲੰਕਾ ਨੂੰ ਮਿਲੀ ਸੀ ਹਾਰ


ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਮੰਗਲਵਾਰ ਅੱਜ ਸ਼ਾਮ ਨੂੰ ਖੇਡਿਆ ਜਾਣਾ ਵਾਲਾ ਮੈਚ ਹੋਲਕਰ ਸਟੇਡੀਅਮ ਦੇ ਇਤਿਹਾਸ ਦਾ ਦੂਜਾ ਟੀ-20 ਅੰਤਰਰਾਸ਼ਟਰੀ ਮੁਕਾਬਲਾ ਹੋਵੇਗਾ। ਇਸ ਮੈਦਾਨ 'ਤੇ ਪਹਿਲਾ ਟੀ-20 ਅੰਤਰਰਾਸ਼ਟਰੀ ਮੁਕਾਬਲਾ ਵੀ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ 22 ਦਸੰਬਰ 2017 ਨੂੰ ਖੇਡਿਆ ਗਿਆ ਸੀ। ਮੇਜ਼ਬਾਨ ਟੀਮ ਨੇ ਇਸ ਮੁਕਾਬਲੇ 'ਚ ਸ਼੍ਰੀਲੰਕਾਂ 'ਤੇ 88 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ। ਇਸ ਮੈਦਾਨ 'ਤੇ ਰੋਹਿਤ ਨੇ ਸਿਰਫ 35 ਗੇਂਦਾਂ 'ਤੇ 100 ਦੌੜਾਂ ਬਣਾਈਆਂ ਸਨ,  ਜੋ ਅੱਜ ਵੀ ਟੀ-20 ਕ੍ਰਿਕਟ 'ਚ ਸਾਂਝੇ ਤੌਰ 'ਤੇ ਸਭ ਤੋਂ ਤੇਜ਼ ਸੈਂਕੜਾ ਹੈ। ਉਥੇ ਹੀ ਕੇ. ਐੱਲ ਰਾਹੁਲ ਨੇ 49 ਗੇਂਦਾਂ 'ਤੇ 89 ਦੌੜਾਂ ਬਣਾਈਆਂ ਸਨ। 261 ਦੌੜਾਂ ਦੇ ਟੀਚੇ ਦੇ ਜਵਾਬ 'ਚ ਸ਼੍ਰੀਲੰਕਾ ਦੀ ਟੀਮ 172 ਦੌੜਾਂ 'ਤੇ ਹੀ ਆਲ ਆਊਟ ਹੋ ਗਈ ਸੀ ਇਹ ਸਮੁੱਚੇ ਮੱਧ ਪ੍ਰਦੇਸ਼ ਦੇ ਕ੍ਰਿਕਟ ਇਤਿਹਾਸ ਦਾ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ ਵੀ ਸੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।