ਦੁਬਈ ਦੇ ਹਵਾਈ ਅੱਡੇ ‘ਤੇ ਭਾਰਤੀ ਔਰਤ ਬੱਚੇ ਨੂੰ ਦਿੱਤਾ ਜਨਮ

by mediateam

ਦੁਬਈ (ਵਿਕਰਮ ਸਹਿਜਪਾਲ) : ਦੁਬਈ ਦੇ ਸਥਾਨਕ ਹਵਾਈ ਅੱਡੇ 'ਤੇ ਇਕ ਭਾਰਤੀ ਔਰਤ ਵਲੋਂ ਇਕ ਬੱਚੇ ਨੂੰ ਜਨਮ ਦਿੱਤਾ ਗਿਆ। ਸਥਾਨਕ ਅਖਬਾਰ 'ਖਲੀਜ਼ ਟਾਈਮਜ਼' ਮੁਤਬਕ ਉਕਤ ਔਰਤ ਨੂੰ ਹਵਾਈ ਅੱਡੇ ਦੇ ਟਰਮੀਨਲ-2 ਨੇੜੇ ਅਚਾਨਕ ਜਣੇਪਾ ਪੀੜਾਂ ਸ਼ੁਰੂ ਹੋ ਗਈਆਂ। ਤੁਰੰਤ ਉਸਨੂੰ ਹਵਾਈ ਅੱਡੇ ਦੇ ਇਕ ਕਮਰੇ 'ਚ ਲਿਆਂਦਾ ਗਿਆ, ਜਿੱਥੇ ਉਸ ਨੇ ਹੋਰਨਾਂ ਔਰਤਾਂ ਦੀ ਮਦਦ ਨਾਲ ਇਕ ਬੱਚੇ ਨੂੰ ਜਨਮ ਦਿੱਤਾ।


ਬੱਚਾ ਜਨਮ ਪਿੱਛੋਂ ਸਾਹ ਨਹੀਂ ਲੈ ਰਿਹਾ ਸੀ। ਇਸ 'ਤੇ ਉਥੇ ਤਾਇਨਾਤ ਇਕ ਮਹਿਲਾ ਇੰਸਪੈਕਟਰ ਹਨਾਨ ਹੁਸੈਨ ਮੁਹੰਮਦ ਨੇ ਉਸ ਨੂੰ ਸੀ. ਪੀ. ਆਰ. ਦੇ ਕੇ ਜਾਨ ਬਚਾਈ। ਬਾਅਦ 'ਚ ਔਰਤ ਅਤੇ ਬੱਚੇ ਨੂੰ ਇਕ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਮਹਿਲਾ ਇੰਸਪੈਕਟਰ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਉਸ ਨੂੰ ਔਰਤ ਅਤੇ ਬੱਚੇ ਦੀ ਜਾਨ ਬਚਾਉਣ ਲਈ ਸਨਮਾਨਿਤ ਵੀ ਕੀਤਾ ਗਿਆ।

More News

NRI Post
..
NRI Post
..
NRI Post
..